ਸਿਡਨੀ ’ਚ ਮੁੜ ਯਹੂਦੀ ਵਿਰੋਧੀ ਹਮਲਾ, ‘ਚਾਈਲਡ ਕੇਅਰ ਸੈਂਟਰ’ ਨੂੰ ਲਈ ਅੱਗੀ, PM Anthony Albanese ਖ਼ੁਦ ਪਹੁੰਚੇ ਜਾਇਜ਼ਾ ਲੈਣ

ਮੈਲਬਰਨ : ਸਿਡਨੀ ਦੇ ਈਸਟ ਵਿਚ Maroubra ਦੇ ਇਕ ‘ਚਾਈਲਡ ਕੇਅਰ ਸੈਂਟਰ’ ਨੂੰ ਅੱਗ ਲਗਾ ਦਿੱਤੀ ਗਈ ਅਤੇ ਇਸ ਦੀਆਂ ਕੰਧਾਂ ’ਤੇ ਯਹੂਦੀ ਵਿਰੋਧੀ ਸੰਦੇਸ਼ ਲਿਖੇ ਗਏ ਹਨ। ਪ੍ਰਧਾਨ ਮੰਤਰੀ Anthony Albanese ਨੇ ਇਸ ਹਮਲੇ ਨੂੰ ‘ਬੁਰਾ ਨਫ਼ਰਤੀ ਅਪਰਾਧ’ ਕਰਾਰ ਦਿੱਤਾ ਹੈ। ਉਨ੍ਹਾਂ ਨੇ ਪ੍ਰੀਮੀਅਰ Chris Minns ਅਤੇ ਜਾਂਚਕਰਤਾਵਾਂ ਨਾਲ ਸੈਂਟਰ ਦਾ ਦੌਰਾ ਵੀ ਕੀਤਾ। ਕੇਂਦਰ ਇੱਕ synagogue (ਯਹੂਦੀ ਪ੍ਰਾਰਥਨਾ ਘਰ) ਨੇੜੇ ਸਥਿਤ ਹੈ। ਪ੍ਰਧਾਨ ਮੰਤਰੀ ਯਹੂਦੀ ਵਿਰੋਧੀ ਹਮਲਿਆਂ ਦੀ ਲੜੀ ਦਾ ਜਵਾਬ ਦੇਣ ਲਈ ਰਾਸ਼ਟਰੀ ਕੈਬਨਿਟ ਦੀ ਬੈਠਕ ਬੁਲਾਉਣਗੇ 

NSW ਪੁਲਿਸ ਜਾਂਚ ਲਈ ਸਾਰੇ ਸਰੋਤ ਸਮਰਪਿਤ ਕਰ ਰਹੀ ਹੈ ਅਤੇ ਕਿਹਾ ਹੈ ਕਿ ਉਹ ਹਮਲੇ ’ਚ ਸ਼ਾਮਲ ਸਾਰੇ ਲੋਕਾਂ ਨੂੰ ਫੜ ਕੇ ਰਹੇਗੀ। ਉਸ ਸਮੇਂ ਕੇਂਦਰ ਖਾਲੀ ਸੀ ਅਤੇ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ। ਇਹ ਹਮਲਾ ਹਾਲ ਹੀ ਵਿੱਚ ਇੱਕ ਯਹੂਦੀ ਨੇਤਾ ਦੇ ਸਾਬਕਾ ਘਰ ਨਾਲ ਜੁੜੀ ਇੱਕ ਯਹੂਦੀ ਵਿਰੋਧੀ ਘਟਨਾ ਤੋਂ ਬਾਅਦ ਹੋਇਆ ਹੈ। ਕਈ ਕਾਰਾਂ ’ਤੇ ਵੀ ਯਹੂਦੀ ਵਿਰੋਧੀ ਸੰਦੇਸ਼ ਮਿਲੇ ਸਨ। ਅਧਿਕਾਰੀ ਇਨ੍ਹਾਂ ਹਮਲਿਆਂ ਨੂੰ ਰਾਸ਼ਟਰੀ ਐਮਰਜੈਂਸੀ ਮੰਨ ਰਹੇ ਹਨ।