ਮੈਲਬਰਨ : ਕਾਮਨਵੈਲਥ ਬੈਂਕ ਆਪਣੀਆਂ ਬ੍ਰਾਂਚਾਂ ਦੇ ਕਾਊਂਟਰ ’ਤੇ ਨਕਦੀ ਕਢਵਾਉਣ ਆਏ ਗਾਹਕਾਂ ਤੋਂ 3 ਡਾਲਰ ਫੀਸ ਵਸੂਲਣ ਦੇ ਆਪਣੇ ਫੈਸਲੇ ਤੋਂ ਪਿੱਛੇ ਹਟ ਗਿਆ ਹੈ। ਇਕ ਦਿਨ ਪਹਿਲਾਂ ਹੀ ਕੈਸ਼ ਕਢਵਾਉਣ ਵਾਲੇ ਗਾਹਕਾਂ ਤੋਂ ਫ਼ੀਸ ਵਸੂਲਣ ਦੈ ਫੈਸਲੇ ਲਈ ਬੈਂਕ ਨੂੰ ਫ਼ੈਡਰਲ ਸਰਕਾਰ ਅਤੇ ਗਾਹਕਾਂ ਦੀ ਸਖਤ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ, ਟਰੈਜ਼ਰਰ ਜਿਮ ਚੈਲਮਰਜ਼ ਨੇ ਤਬਦੀਲੀਆਂ ਨੂੰ ‘ਅਸਵੀਕਾਰਯੋਗ’ ਕਰਾਰ ਦਿੱਤਾ ਸੀ। ਇਸ ਦੇ ਜਵਾਬ ਵਿੱਚ ਬੈਂਕ ਦੇ ਰਿਟੇਲ ਬੈਂਕਿੰਗ ਸੇਵਾਵਾਂ ਦੇ ਕਾਰਜਕਾਰੀ ਐਂਗਸ ਸੁਲੀਵਾਨ ਨੇ ਐਲਾਨ ਕੀਤਾ ਕਿ ਬੈਂਕ ‘ਆਪਣੀ ਪਹੁੰਚ ਬਦਲੇਗਾ’। ਇਹੀ ਨਹੀਂ ਬੈਂਕ ਅਗਲੇ ਛੇ ਮਹੀਨਿਆਂ ਵਿੱਚ ਗਾਹਕਾਂ ਨਾਲ ਉਨ੍ਹਾਂ ਦੇ ਵਿਕਲਪਾਂ ਬਾਰੇ ਵਿਚਾਰ-ਵਟਾਂਦਰੇ ਕਰਨ ਲਈ ਸੰਪਰਕ ਕਰੇਗਾ ਅਤੇ ਇਹ ਯਕੀਨੀ ਕਰੇਗਾ ਕਿ ਉਨ੍ਹਾਂ ਦੀ ਹਾਲਤ ਬਦਤਰ ਨਾ ਹੋਵੇ।