ਮੈਲਬਰਨ : ਵਿਰੋਧੀ ਧਿਰ ਦੇ ਨੇਤਾ David Crisafulli ਨੂੰ ਕੁਈਨਜ਼ਲੈਂਡ ਚੋਣਾਂ ਦੀ ਪਹਿਲੀ ਬਹਿਸ ਦਾ ਜੇਤੂ ਐਲਾਨਿਆ ਗਿਆ ਹੈ। ਉਨ੍ਹਾਂ ਨੇ ਪ੍ਰੀਮੀਅਰ Steven Miles ਨੂੰ ਮਾਮੂਲੀ ਫਰਕ ਨਾਲ ਹਰਾਇਆ ਹੈ। ‘ਨਾਇਨ ਨਿਊਜ਼ ਕੁਈਨਜ਼ਲੈਂਡ’ ਵੱਲੋਂ ਕਰਵਾਈ ਬਹਿਸ ਵਿੱਚ ਰਹਿਣ-ਸਹਿਣ ਦੀ ਲਾਗਤ, ਰਿਹਾਇਸ਼, ਸਿਹਤ, ਅਪਰਾਧ ਅਤੇ ਬ੍ਰਿਸਬੇਨ ਵਿੱਚ 2032 ਓਲੰਪਿਕ ਖੇਡਾਂ ਦੀ ਮੇਜ਼ਬਾਨੀ ਵਰਗੇ ਪ੍ਰਮੁੱਖ ਮੁੱਦਿਆਂ ’ਤੇ ਧਿਆਨ ਕੇਂਦਰਿਤ ਕੀਤਾ ਗਿਆ।
Crisafulli ਅਤੇ Miles ਓਲੰਪਿਕ ਖੇਡਾਂ ਨੂੰ ਲੈ ਕੇ ਟਕਰਾ ਗਏ, Crisafulli ਨੇ ਚਿੰਤਾ ਜ਼ਾਹਰ ਕੀਤੀ ਕਿ ਖੇਡਾਂ ਦੇ ਆਉਣ ’ਤੇ ਕੁਈਨਜ਼ਲੈਂਡ ਵਾਸੀਆਂ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਦਕਿ Crisafulli ਨੇ Crisafulli ਦੇ ਵਿਕਲਪਕ ਹੱਲਾਂ ਦੀ ਘਾਟ ਦੀ ਆਲੋਚਨਾ ਕੀਤੀ। ਇਕ ਮਹੱਤਵਪੂਰਣ ਪਲ ਵਿਚ, Crisafulli ਨੇ ਸਟੇਟ ਵਿਚ ਨੌਜਵਾਨਾਂ ਦੇ ਅਪਰਾਧ ਨੂੰ ਘਟਾਉਣ ਵਿਚ ਅਸਫਲ ਰਹਿਣ ’ਤੇ ਅਸਤੀਫਾ ਦੇਣ ਦਾ ਵਾਅਦਾ ਕੀਤਾ, ਇਹ ਕਹਿੰਦੇ ਹੋਏ, ‘‘ਜੇ ਪੀੜਤ ਘੱਟ ਨਾ ਹੋਏ… ਤੁਸੀਂ ਮੈਨੂੰ ਅਹੁਦੇ ’ਤੇ ਨਹੀਂ ਵੇਖੋਗੇ।’’
Tim Arvier, Sofie Formica, ਅਤੇ Sean Parnell ਸਮੇਤ ਮਾਹਰਾਂ ਦੇ ਇੱਕ ਪੈਨਲ ਨੇ Crisafulli ਨੂੰ ਜੇਤੂ ਮੰਨਿਆ, ਹਾਲਾਂਕਿ ਇਹ ਸਵੀਕਾਰ ਕੀਤਾ ਕਿ ਮਾਈਲਜ਼ ਨੇ ਕੁਝ ਮਜ਼ਬੂਤ ਦਲੀਲਾਂ ਦਿੱਤੀਆਂ ਸਨ। ਪਰ Arvier ਨੇ ਕਿਹਾ ਕਿ ਜੇ Crisafulli ਵੱਲੋਂ ਅਸਤੀਫਾ ਦੇਣ ਦੀ ਵਚਨਬੱਧਤਾ ਨੇ ਉਨ੍ਹਾਂ ਲਈ ਸਭ ਤੋਂ ਵੱਧ ਅੰਕ ਜੁਟਾਏ। ਕੁਈਨਜ਼ਲੈਂਡ ਚੋਣਾਂ ਨੇੜੇ ਹਨ ਅਤੇ ਇਸ ਬਹਿਸ ਨੇ ਮੁਹਿੰਮ ਦੇ ਤਲਖ਼ ਰਹਿਣ ਦਾ ਮੰਚ ਤਿਆਰ ਕਰ ਦਿੱਤਾ ਹੈ।