ਮੈਲਬਰਨ : Magistrate Guillaume Bailin ਵੀਰਵਾਰ ਨੂੰ ਫੈਸਲਾ ਕਰਨਗੇ ਕਿ Daylesford ਦੀ ਇੱਕ ਪੱਬ ਦੇ ਬਾਹਰ ਪੰਜ ਭਾਰਤੀਆਂ ਦੀ ਮੌਤ ਦਾ ਕਾਰਨ ਬਣਨ ਵਾਲੇ William Swale ਵਿਰੁਧ ਟਰਾਇਲ ਚੱਲੇਗਾ ਜਾਂ ਨਹੀਂ। Swale ਦੇ ਵਕੀਲਾਂ ਨੇ ਸੁਣਵਾਈ ਦੌਰਾਨ ਮੈਜਿਸਟ੍ਰੇਟ ਨੂੰ ਦਸਿਆ ਕਿ ਹਾਦਸੇ ਸਮੇਂ Swale ਦੀ ਸ਼ੂਗਰ ਬਹੁਤ ਘੱਟ ਗਈ ਸੀ ਅਤੇ ਉਹ ਇਕ ਤਰ੍ਹਾਂ ਬੇਹੋਸ਼ੀ ਦੀ ਹਾਲਤ ’ਚ। ਵਕੀਲਾਂ ਨੇ ਕਿਹਾ ਕਿ ਜਦੋਂ ਉਸ ਨੇ ਪੱਬ ਦੇ ਬਾਹਰ ਪੰਜ ਵਿਅਕਤੀਆਂ ਨੂੰ ਦਰੜ ਦਿੱਤਾ ਤਾਂ ਉਸ ਨੂੰ ਕੁੱਝ ਪਤਾ ਨਹੀਂ ਸੀ ਕਿ ਉਹ ਕੀ ਕਰ ਰਿਹਾ ਹੈ। ਵਕੀਲਾਂ ਨੇ ਕਿਹਾ ਕਿ ਕੋਈ ਜਿਊਰੀ ਇੱਕ ਡਾਇਬਿਟੀਜ਼ ਨਾਲ ਪੀੜਤ ਵਿਅਕਤੀ ਵਿਰੁਧ ਦੋਸ਼ ਸਾਬਤ ਨਹੀਂ ਕਰ ਸਕਦੀ ਅਤੇ Swale ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਜਾਣਾ ਚਾਹੀਦਾ ਹੈ
ਪਿਛਲੇ ਸਾਲ ਵਾਪਰੇ ਹਾਦਸੇ ਚ ਪ੍ਰਤਿਭਾ ਸ਼ਰਮਾ (44), ਉਸ ਦੀ ਧੀ ਅਨਵੀ (9), ਪਾਰਟਨਰ ਜਤਿਨ ਕੁਮਾਰ (30), ਅਤੇ ਉਨ੍ਹਾਂ ਦੇ ਮਿੱਤਰ ਵਿਵੇਕ ਭਾਟੀਆ (38) ਅਤੇ ਉਸ ਦਾ ਪੁੱਤਰ ਵਿਹਾਨ (11) ਦੀ ਮੌਤ ਹੋ ਗਈ ਸੀ। ਮ੍ਰਿਤਕਾਂ ਦੇ ਰਿਸ਼ਤੇਦਾਰ ਸੁਣਵਾਈ ਦੌਰਾਨ ਮੌਜੂਦ ਸਨ ਅਤੇ ਉਨ੍ਹਾਂ ਨੇ ਅਦਾਲਤ ਬਾਹਰ ਮੀਡੀਆ ਨੂੰ ਗੱਲਬਾਤ ਕਰਦਿਆਂ ਕਿਹਾ, ‘‘ਉਹ (Swale) ਸਾਡੇ ਲਈ ਕਾਤਲ ਹੈ। ਸਾਨੂੰ ਇਨਸਾਫ਼ ਚਾਹੀਦਾ ਹੈ।’’