ਮੈਲਬਰਨ : ਦਿੱਗਜ E-commerce ਕੰਪਨੀ Amazon ਨੇ ਆਸਟ੍ਰੇਲੀਆ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਆਰਜ਼ੀ ਤੌਰ ’ਤੇ ਸੈਂਕੜੇ ਲੋਕਾਂ ਨੂੰ ਭਰਤੀ ਕਰਨ ਦੀ ਯੋਜਨਾ ਬਣਾ ਰਹੀ ਹੈ। ਨੌਕਰੀਆਂ ਵਿੱਚ ਗਾਹਕ ਦੇ ਆਰਡਰ ਚੁੱਕਣਾ, ਪੈਕ ਕਰਨਾ ਅਤੇ ਭੇਜਣਾ ਸ਼ਾਮਲ ਹੋਵੇਗਾ ਅਤੇ ਇਸ ਲਈ ਕਿਸੇ ਤਜਰਬੇ ਦੀ ਵੀ ਲੋੜ ਨਹੀਂ ਹੈ। ਇਹ ਨੌਕਰੀਆਂ ਸਿਡਨੀ, ਮੈਲਬਰਨ, ਪਰਥ, ਬ੍ਰਿਸਬੇਨ, ਐਡੀਲੇਡ, ਨਿਊਕੈਸਲ, ਗੋਲਡ ਕੋਸਟ, ਗੋਸਫੋਰਡ ਅਤੇ ਗੀਲੋਂਗ ਵਿੱਚ ਕੰਪਨੀ ਦੇ ਪੂਰਤੀ ਅਤੇ ਲੌਜਿਸਟਿਕ ਕੇਂਦਰਾਂ ’ਤੇ ’ਚ ਹੋਣਗੀਆਂ। HR ਡਾਇਰੈਕਟਰ ਜੈਕੀ ਮਾਰਕਰ ਨੇ ਕਿਹਾ ਕਿ ਨੌਕਰੀ ’ਤੇ ਵਿਆਪਕ ਸਿਖਲਾਈ ਪ੍ਰਦਾਨ ਕੀਤੀ ਜਾਵੇਗੀ ਅਤੇ ਕਿਸੇ ਪਿਛਲੇ ਤਜਰਬੇ ਜਾਂ ਰਸਮੀ ਯੋਗਤਾ ਦੀ ਲੋੜ ਨਹੀਂ ਹੈ।