ਮੈਲਬਰਨ : ਸਾਲ 2018 ਤੋਂ ਆਸਟ੍ਰੇਲੀਆ ’ਚ ਰਹਿ ਰਹੇ 25 ਸਾਲ ਦੇ ਭਾਰਤੀ ਨਾਗਰਿਕ ਦਿਵਿਰੂਪ ਸਿੰਘ ਮਾਨ ਨੂੰ ਇਨਕਮ ਟੈਕਸ ਵਿਭਾਗ ਨੇ 133 ਕਰੋੜ ਰੁਪਏ ਤੋਂ ਵੱਧ ਦੀ GST ਚੋਰੀ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਹਾਲਾਂਕਿ, ਜਾਂਚ ਤੋਂ ਪਤਾ ਲੱਗਿਆ ਹੈ ਕਿ ਮਾਨ ਦੀ ਜਾਣਕਾਰੀ ਜਾਂ ਸ਼ਮੂਲੀਅਤ ਤੋਂ ਬਿਨਾਂ ਉਨ੍ਹਾਂ ਦੇ ਨਾਮ ਅਤੇ PAN ਵੇਰਵਿਆਂ ਦੀ ਵਰਤੋਂ ਕਰਦਿਆਂ ਦਿੱਲੀ ਵਿੱਚ ਇੱਕ ਸ਼ੈੱਲ ਕੰਪਨੀ ਬਣਾਈ ਗਈ ਸੀ।
ਦਰਅਸਲ ਇਹ ਮਾਮਲਾ ਪਛਾਣ ਚੋਰੀ ਕਰਨ ਦਾ ਹੈ, ਅਤੇ ਕਿਸੇ ਟੈਕਸ ਚੋਰੀ ਕਰਨ ਲਈ ਮਾਨ ਦੇ ਨਾਂ ਅਤੇ ਹੋਰ ਦਸਤਾਵੇਜ਼ ਦਾ ਗ਼ਲਤ ਪ੍ਰਯੋਗ ਕੀਤਾ ਸੀ। ਮਾਨ ਦੇ ਪਰਿਵਾਰ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਇਨਕਮ ਟੈਕਸ ਵਿਭਾਗ ਨੇ ਨੋਟਿਸ ਹਟਾ ਦਿੱਤਾ ਹੈ, GST ਨੰਬਰ ਰੱਦ ਕਰ ਦਿੱਤਾ ਹੈ ਅਤੇ ਅੰਦਰੂਨੀ ਜਾਂਚ ਕਰ ਰਿਹਾ ਹੈ। ਅਣਪਛਾਤੇ ਸ਼ੱਕੀ ਵਿਅਕਤੀਆਂ ਖਿਲਾਫ ਪਛਾਣ ਚੋਰੀ, ਧੋਖਾਧੜੀ ਅਤੇ ਜਾਅਲਸਾਜ਼ੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਆਰਥਕ ਅਪਰਾਧ ਬ੍ਰਾਂਚ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।