ਮੈਲਬਰਨ: ਡੋਮੇਨ ਸਸਟੇਨੇਬਿਲਟੀ ਇਨ ਪ੍ਰਾਪਰਟੀ ਨੇ ਆਪਣੀ ਇੱਕ ਰਿਪੋਰਟ ’ਚ ਖ਼ੁਲਾਸਾ ਕੀਤਾ ਹੈ ਕਿ ਟਿਕਾਊ ਵਿਸ਼ੇਸ਼ਤਾਵਾਂ ਵਾਲੇ ਘਰ ਹੋਰਨਾਂ ਘਰਾਂ ਨਾਲੋਂ 112,000 ਡਾਲਰ ਵੱਧ ਕੀਮਤ ’ਤੇ ਵਿਕ ਸਕਦੇ ਹਨ, ਇਹ ਇਹ ਗੈਰ-ਟਿਕਾਊ ਘਰਾਂ ਨਾਲੋਂ 16.7٪ ਵਧੇਰੇ ਆਨਲਾਈਨ ਵਿਊਜ਼ ਨੂੰ ਵੀ ਆਕਰਸ਼ਿਤ ਕਰਦੇ ਹਨ। ਰਿਪੋਰਟ ਤਿਆਰ ਕਰਨ ਲਈ ਇਹ ਮਾਪਿਆ ਗਿਆ ਕਿ ਕੀ ਵੇਚੀਆਂ ਗਈਆਂ ਪ੍ਰਾਪਰਟੀਜ਼ ਦੀ ਸੂਚੀ ਵਿਚ ਈਕੋ, ਊਰਜਾ ਦੀ ਬੱਚਤ, ਸੋਲਰ, ਸੋਲਰ ਪੈਨਲ, ਟਿਕਾਊ, ਡਬਲ-ਗਲੇਜ਼ਡ ਜਾਂ ਉੱਤਰ-ਫੇਸਿੰਗ ਵਰਗੇ ਕੀਵਰਡ ਸਨ।
ਇਹ ਵੇਖਿਆ ਗਿਆ ਕਿ ਜਿਨ੍ਹਾਂ ਘਰਾਂ ’ਚ ਬਿਜਲੀ ਦੀ ਬਚਤ ਕਰਨ ਵਾਲੀਆਂ ਵਿਸ਼ੇਸ਼ਤਾਵਾਂ ਹਨ ਉਹ 14.5٪ ਅਤੇ ਯੂਨਿਟਾਂ ਲਈ 11.7٪ ਵੱਧ ਕੀਮਤ ’ਤੇ ਵਿਕੀਆਂ, ਪਰ ਇਹ ਫ਼ਰਕ ਵੱਖੋ-ਵੱਖ ਸ਼ਹਿਰਾਂ ’ਚ ਵੱਖੋ-ਵੱਖ ਹੁੰਦਾ ਹੈ। ਸਿਡਨੀ ਵਿੱਚ ਇਹ ਫ਼ਰਕ 330,000 ਡਾਲਰ ਅਤੇ ਮੈਲਬਰਨ ਵਿੱਚ ਇਹ 241,000 ਡਾਲਰ ਤੋਂ ਵੱਧ ਤੱਕ ਪਹੁੰਚਦਾ ਹੈ। ਖਰੀਦਦਾਰ ਬ੍ਰਿਸਬੇਨ ਅਤੇ ਪਰਥ ਵਿੱਚ ਪਾਵਰ ਬਚਤ ਦੀਆਂ ਵਿਸ਼ੇਸ਼ਤਾਵਾਂ ਵਾਲੇ ਘਰਾਂ ਲਈ ਲੋਕ ਵਧੇਰੇ ਭੁਗਤਾਨ ਕਰਨ ਲਈ ਵੀ ਤਿਆਰ ਹਨ। ਡੋਮੇਨ ਦੇ ਡਾ. ਨਿਕੋਲਾ ਪਾਵੇਲ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਖਰੀਦਦਾਰ ਟਿਕਾਊ ਵਿਸ਼ੇਸ਼ਤਾਵਾਂ ਲਈ ਵਾਧੂ ਭੁਗਤਾਨ ਕਰਨ ਲਈ ਤਿਆਰ ਹਨ, ਜੋ ਘਰਾਂ ’ਚ ਰਹਿਣ ਦੀ ਲਾਗਤ ਨੂੰ ਘਟਾਉਂਦੇ ਹਨ ਅਤੇ ਘਰਾਂ ਨੂੰ ਵਧੇਰੇ ਰਹਿਣ ਯੋਗ ਬਣਾਉਂਦੇ ਹਨ।
ਬਿਜਲੀ ਬਚਾਉਣ ਵਾਲੇ ਘਰਾਂ ਅਤੇ ਹੋਰ ਘਰਾਂ ਵਿਚਕਾਰ ਕੀਮਤ ਦਾ ਫ਼ਰਕ