ਮੌਸਮੀ ਸੰਕਟ: ਮੋਹਲੇਧਾਰ ਮੀਂਹ ਕਾਰਨ ਆਸਟ੍ਰੇਲੀਆ ਦੇ ਤਿੰਨ ਸਟੇਟਾਂ ਵਿੱਚ ਹੜ੍ਹ ਦੀ ਐਮਰਜੈਂਸੀ

ਮੈਲਬਰਨ : ਆਸਟ੍ਰੇਲੀਆ ਦੇ ਸਾਊਥ ਹਿੱਸਿਆਂ ਵਿੱਚ ਪੈ ਰਹੀ ਭਾਰੀ ਬਾਰਿਸ਼ ਕਾਰਨ ਹੜ੍ਹ ਦਾ ਖ਼ਤਰਾ ਗੰਭੀਰ ਹੋ ਗਿਆ ਹੈ। ਮੌਸਮ ਅਧਿਕਾਰੀਆਂ ਨੇ ਇਸ ਘਟਨਾ ਨੂੰ “once-in-a-generation” ਵਰਗਾ ਮੀਂਹ ਕਰਾਰ ਦਿੱਤਾ ਹੈ।

ਇਕੱਲੇ ਵਿਕਟੋਰੀਆ ਦੇ Mildura ਵਿੱਚ 36 ਘੰਟਿਆਂ ਵਿੱਚ ਲਗਭਗ 150 ਮਿਲੀਮੀਟਰ ਮੀਂਹ ਪੈਣ ਕਾਰਨ ਫਲੈਸ਼ ਫਲੱਡਿੰਗ ਹੋਈ। ਕੈਲਡਰ ਹਾਈਵੇ ਪਾਣੀ ਨਾਲ ਡੁੱਬ ਗਿਆ ਅਤੇ ਅੰਗੂਰ ਦੀ ਫਸਲ ਦੀ ਤੁੜਾਈ ਵੀ ਰੁਕ ਗਈ। SES ਨੂੰ 230 ਤੋਂ ਵੱਧ ਮਦਦ ਲਈ ਕਾਲਾਂ ਮਿਲੀਆਂ। ਰਿਕਾਰਡ ਤੋੜ ਮੀਂਹ ਨਾਲ ਲੋਕ ਚਿੰਤਿਤ ਹਨ।

ਇਸ ਤੋਂ ਇਲਾਵਾ South Australia, Western Victoria ਅਤੇ New South Wales (NSW) ਦੇ ਕਈ ਇਲਾਕਿਆਂ ਵਿੱਚ ਵੀ flood warning ਜਾਰੀ ਕੀਤੀ ਗਈ ਹੈ। ਅਧਿਕਾਰੀਆਂ ਮੁਤਾਬਕ ਇੱਕ slow-moving low pressure system ਕਾਰਨ ਬੱਦਲ ਇੱਕੋ ਖੇਤਰਾਂ ਉੱਤੇ ਟਿਕੇ ਰਹੇ, ਜਿਸ ਨਾਲ ਲਗਾਤਾਰ ਮੋਹਲੇਧਾਰ ਬਾਰਿਸ਼ ਹੋਈ।

ਐਮਰਜੈਂਸੀ ਸੇਵਾਵਾਂ ਨੂੰ ਸੈਂਕੜੇ ਕਾਲਾਂ ਮਿਲੀਆਂ ਹਨ। ਕਈ ਸੜਕਾਂ ਬੰਦ ਕੀਤੀਆਂ ਗਈਆਂ ਹਨ ਅਤੇ ਹੇਠਲੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਵੱਲ ਜਾਣ ਲਈ ਕਿਹਾ ਗਿਆ ਹੈ। ਸਥਾਨਕ ਰਿਪੋਰਟਾਂ ਅਨੁਸਾਰ ਘੱਟੋ-ਘੱਟ ਇੱਕ ਮੌਤ ਦੀ ਪੁਸ਼ਟੀ ਹੋਈ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਅਗਲੇ 24 ਤੋਂ 48 ਘੰਟੇ ਨਿਰਣਾਇਕ ਹੋ ਸਕਦੇ ਹਨ, ਕਿਉਂਕਿ ਕੁਝ ਖੇਤਰਾਂ ਵਿੱਚ ਹੋਰ ਬਾਰਿਸ਼ ਦੀ ਸੰਭਾਵਨਾ ਹੈ। ਰਾਹਤ ਅਤੇ ਬਚਾਅ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਸਥਿਤੀ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਅਧਿਕਾਰਿਕ ਅੱਪਡੇਟਾਂ ਦੀ ਪਾਲਣਾ ਕਰਨ, ਵਗਦੇ ਪਾਣੀ ਵਿੱਚ ਵਾਹਨ ਨਾ ਚਲਾਉਣ ਅਤੇ ਬਿਨਾਂ ਲੋੜ ਘਰੋਂ ਬਾਹਰ ਨਾ ਨਿਕਲਣ।