ਆਸਟ੍ਰੇਲੀਆ ਵਿੱਚ Rental Crisis ਹੋਰ ਡੂੰਘਾ

Sea7 Australia Team
1 Min Read

ਮੈਲਬਰਨ : ਆਸਟ੍ਰੇਲੀਆ ਦੇ ਰੀਅਲ ਐਸਟੇਟ ਮਾਰਕੀਟ ਤੋਂ ਆ ਰਹੀਆਂ ਤਾਜ਼ਾ ਰਿਪੋਰਟਾਂ ਅਨੁਸਾਰ ਦੇਸ਼ ਵਿੱਚ rental vacancy rate ਪਿਛਲੇ ਦੋ ਸਾਲਾਂ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ ਹੈ। ਪਰ ਇਸਦੇ ਬਾਵਜੂਦ ਵੱਡੇ ਸ਼ਹਿਰਾਂ ਵਿੱਚ ਕਿਰਾਏ (rents) ਲਗਾਤਾਰ ਵੱਧ ਰਹੇ ਹਨ।

ਮਾਹਿਰਾਂ ਦਾ ਕਹਿਣਾ ਹੈ ਕਿ ਖ਼ਾਸ ਕਰਕੇ ਸ਼ਹਿਰਾਂ ਦੇ ਅੰਦਰੂਨੀ ਇਲਾਕੇ (inner suburbs) ਸਭ ਤੋਂ ਵੱਧ ਪ੍ਰਭਾਵਿਤ ਹਨ। ਇਥੇ ਘਰਾਂ ਦੀ ਮੰਗ ਜ਼ਿਆਦਾ ਹੈ, ਇਸ ਲਈ ਕਿਰਾਏ ਦੀਆਂ ਦਰਾਂ ਉੱਚੀਆਂ ਬਣੀਆਂ ਹੋਈਆਂ ਹਨ ਅਤੇ ਉਪਲਬਧ ਘਰ ਘੱਟ ਹਨ।

ਦੂਜੇ ਪਾਸੇ outer ਇਲਾਕਿਆਂ ਵਿੱਚ ਘਰ ਤਕਰੀਬਨ ਮਿਲ ਜਾਂਦੇ ਹਨ, ਪਰ ਉਥੇ public transport, ਸਕੂਲਾਂ ਅਤੇ ਸੁਪਰ ਮਾਰਕੀਟ ਵਰਗੀਆਂ ਬੁਨਿਆਦੀ ਸਹੂਲਤਾਂ ਹਾਲੇ ਵੀ ਚੱਜ ਨਾਲ ਵਿਕਸਿਤ ਨਹੀਂ ਹੋਈਆਂ। ਇਸ ਕਰਕੇ ਕਈ ਪਰਿਵਾਰਾਂ ਲਈ ਉਥੇ ਸ਼ਿਫਟ ਹੋਣਾ ਆਸਾਨ ਫੈਸਲਾ ਨਹੀਂ ਹੁੰਦਾ।

ਮਕਾਨ ਮਾਲਕਾਂ ਕੋਲ ਅਜੇ ਵੀ pricing power ਮੌਜੂਦ ਹੈ, ਜਿਸ ਕਾਰਨ ਕਿਰਾਏਦਾਰਾਂ ’ਤੇ ਆਰਥਿਕ ਦਬਾਅ ਜਾਰੀ ਹੈ ਅਤੇ ਕਈ ਪਰਿਵਾਰ rental stress ਦਾ ਸਾਹਮਣਾ ਕਰ ਰਹੇ ਹਨ।

ਵਿਸ਼ਲੇਸ਼ਕਾਂ ਅਨੁਸਾਰ ਜਦ ਤੱਕ ਨਵੇਂ ਘਰਾਂ ਦੀ ਸਪਲਾਈ ਅਤੇ ਇਨਫਰਾਸਟਰਕਚਰ ਵਿਕਾਸ ਵਿੱਚ ਇਕੱਠੇ ਵਾਧਾ ਨਹੀਂ ਹੁੰਦਾ, ਤਦ ਤੱਕ ਇਹ rental crisis ਆਸਾਨੀ ਨਾਲ ਘਟਣ ਵਾਲਾ ਨਹੀਂ।

TAGGED:
Share This Article