Gaurav Kundi ਦੇ ਕੇਸ ’ਚ ਭਾਰਤੀ ਭਾਈਚਾਰੇ ਨੇ ਪੁਲਿਸ ਮੰਤਰੀ ਤੋਂ ਮੰਗਿਆ ਜਵਾਬ, ਵਿਰੋਧੀ ਪ੍ਰਦਰਸ਼ਨ ਕਰਨ ਦੀ ਯੋਜਨਾ

Sea7 Australia Team
2 Min Read

ਮੈਲਬਰਨ : Gaurav Kundi ਦੇ ਕੇਸ ’ਚ ਪ੍ਰੀਤੀ ਨਲਾਦੀ ਨੇ ਐਡੀਲੇਡ ਦੇ ਭਾਰਤੀ ਭਾਈਚਾਰੇ ਵੱਲੋਂ ਸਾਊਥ ਆਸਟ੍ਰੇਲੀਆ ਦੇ ਪੁਲਿਸ ਮੰਤਰੀ ਨੂੰ ਚਿੱਠੀ ਲਿਖ ਕੇ ਜਵਾਬ ਮੰਗਿਆ ਹੈ। ਐਡੀਲੇਡ ਯੂਨੀਵਰਸਿਟੀ ਦੀ PhD ਕੈਂਡੀਡੇਟ ਨਲਾਦੀ ਨੇ ਕਿਹਾ, “ਇਸ ਘਟਨਾ ਨੇ ਪੂਰੇ ਭਾਈਚਾਰੇ ਨੂੰ ਹੈਰਾਨ ਕਰ ਦਿੱਤਾ ਹੈ। ਲੋਕਾਂ ’ਚ ਬਹੁਤ ਚਿੰਤਾ ਅਤੇ ਗੁੱਸਾ ਹੈ।’’ ਭਾਰਤੀ ਭਾਈਚਾਰੇ ਨੇ ਇਸ ਗ੍ਰਿਫਤਾਰੀ ਦੀ ਸੁਤੰਤਰ ਜਾਂਚ, ਜਾਂਚ ਦੇ ਨਤੀਜੇ ਆਉਣ ਤੱਕ ਸ਼ਾਮਲ ਅਧਿਕਾਰੀ ਜਾਂ ਅਧਿਕਾਰੀਆਂ ਨੂੰ ਮੁਅੱਤਲ ਕਰਨ ਅਤੇ ਪਰਿਵਾਰ ਅਤੇ ਉਨ੍ਹਾਂ ਦੇ ਕਾਨੂੰਨੀ ਨੁਮਾਇੰਦਿਆਂ ਨੂੰ ਕਿਸੇ ਵੀ ਬਾਡੀ ਕੈਮਰੇ ਦੀ ਫੁਟੇਜ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ। ਨਲਾਦੀ ਨੇ ਕਿਹਾ, ‘‘ਕੀ ਉਹ ਇਸ ਘਟਨਾ ਤੋਂ ਬਚ ਸਕਦੇ ਸਨ, ਇਹ ਵੱਡਾ ਸਵਾਲ ਹੈ ਜੋ ਮੈਂ ਭਾਰਤੀ ਭਾਈਚਾਰੇ ਦੇ ਮੈਂਬਰ ਵਜੋਂ ਉਠਾ ਰਹੀ ਹਾਂ।’’

ਹਾਲਾਂਕਿ, ਪੁਲਿਸ ਕਮਿਸ਼ਨਰ Grant Stevens ਨੇ ਕਿਹਾ ਹੈ ਕਿ ਜਨਤਾ ਨੂੰ ਅੰਦਰੂਨੀ ਪੁਲਿਸ ਜਾਂਚ ਦੇ ਨਤੀਜੇ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ। ਪੁਲਿਸ ਮੰਤਰੀ Stephen Mullighan ਨੇ ਭਾਰਤੀ ਭਾਈਚਾਰੇ ਦੀਆਂ ਚਿੰਤਾਵਾਂ ਨੂੰ ਸਵੀਕਾਰ ਕੀਤਾ ਅਤੇ ਕਿਹਾ, ‘‘ਮੈਨੂੰ ਨਹੀਂ ਲੱਗਦਾ ਕਿ ਸਾਨੂੰ ਜਾਂਚ ਪੂਰੀ ਹੋਣ ਤੋਂ ਪਹਿਲਾਂ ਹੀ ਕਿਸੇ ਸਿੱਟੇ ’ਤੇ ਪਹੁੰਚਣਾ ਚਾਹੀਦਾ ਹੈ।’’ ਆਸਟ੍ਰੇਲੀਆ-ਭਾਰਤੀ ਭਾਈਚਾਰਾ ਅਗਲੇਰੀ ਕਾਰਵਾਈ ਦੀ ਮੰਗ ਕਰ ਰਹੇ ਹਨ ਅਤੇ ਅਗਲੇ ਹਫਤੇ ਵਿਰੋਧ ਪ੍ਰਦਰਸ਼ਨ ਦੀ ਯੋਜਨਾ ਬਣਾ ਰਹੇ ਹਨ।

ਇਹ ਵੀ ਪੜ੍ਹੋ : ਪੁਲਿਸ ਨੇ Gaurav Kundi ਦੀ ਧੌਣ ’ਤੇ ਗੋਡਾ ਰੱਖਣ ਤੋਂ ਕੀਤਾ ਇਨਕਾਰ – Sea7 Australia

ਇਹ ਵੀ ਪੜ੍ਹੋ : ਐਡੀਲੇਡ : ਗ੍ਰਿਫ਼ਤਾਰੀ ਦੌਰਾਨ ਸਿਰ ’ਤੇ ਸੱਟ ਲੱਗਣ ਕਾਰਨ ਨੀਮ ਬੇਹੋਸ਼ੀ ’ਚ ਗਿਆ Gaurav Kundi – Sea7 Australia

Share This Article