Cricket World Cup : ਨਿਊਜ਼ੀਲੈਂਡ ਨੇ ਲਾਈ ਜਿੱਤਾਂ ਦੀ ਹੈਟਰਿਕ, ਗੋਡੇ ਦੀ ਸੱਟ ਤੋਂ ਠੀਕ ਹੋ ਕੇ ਪਰਤੇ Kane Williamson ਮੁੜ ਜ਼ਖ਼ਮੀ

cbadmin
By
cbadmin
2 Min Read

ਮੈਲਬਰਨ: ਲੰਮੇ ਸਮੇਂ ਬਾਅਦ ਕ੍ਰਿਕੇਟ ਦੇ ਮੈਦਾਨ ’ਤੇ ਪਰਤੇ ਕਪਤਾਨ ਕੇਨ ਵਿਲੀਅਮਸਨ ਨੇ ਕ੍ਰਿਕੇਟ ਵਿਸ਼ਵ ਕੱਪ ’ਚ ਆਪਣਾ ਪਹਿਲਾ ਮੈਚ ਖੇਡਦਿਆਂ 78 ਦੌੜਾਂ ਦੀ ਸ਼ਾਨਦਾਰੀ ਪਾਰੀ ਖੇਡ ਦੇ ਬੰਗਲਾਦੇਸ਼ ਵਿਰੁਧ ਨਿਊਜ਼ੀਲੈਂਡ ਦੀ ਅੱਠ ਵਿਕਟਾਂ ਦੀ ਜਿੱਤ ’ਚ ਦੂਜਾ ਸਭ ਤੋਂ ਵੱਡਾ ਯੋਗਦਾਨ ਪਾਇਆ। ਹਾਲਾਂਕਿ ਗੋਡੇ ਦੀ ਸੱਟ ਤੋਂ ਠੀਕ ਹੋਣ ਮਗਰੋਂ ਅਪ੍ਰੈਲ ਤੋਂ ਬਾਅਦ ਆਪਣਾ ਪਹਿਲਾ ਮੈਚ ਖੇਡ ਰਹੇ ਵਿਲੀਅਮਸਨ ਦੇ ਅੰਗੂਠੇ ’ਚ ਸੱਟ ਲੱਗਣ ਕਾਰਨ ਉਨ੍ਹਾਂ ਨੂੰ ਮੈਦਾਨ ਤੋਂ ਬਾਹਰ ਹੋਣਾ ਪਿਆ। 107 ਗੇਂਦਾਂ ’ਤੇ 78 ਦੌੜਾਂ ਬਣਾਉਣ ਵਾਲੇ ਵਿਅਲੀਅਮਸਨ ਅੱਜ ਡਾਕਟਰ ਕੋਲ ਜਾ ਕੇ ਅੰਗੂਠੇ ਦਾ ਸਕੈਨ ਕਰਵਾਉਣਗੇ।

ਵਿਸ਼ਵ ਕੱਪ ’ਚ ਨਿਊਜ਼ੀਲੈਂਡ ਦੀ ਇਹ ਲਗਾਤਾਰ ਤੀਜੀ ਜਿੱਤ ਸੀ ਜਿਸ ਨਾਲ ਉਹ ਅੰਕ ਤਾਲਿਕਾ ’ਚ ਸਿਖਰ ’ਤੇ ਬਣੇ ਹੋਏ ਹਨ। ਨਿਊਜ਼ੀਲੈਂਡ ਲਈ ਡਰੇਅਲ ਮਿਸ਼ੇਲ ਨੇ ਸਭ ਤੋਂ ਵੱਧ 89 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਬੰਗਲਾਦੇਸ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 245 ਦੌੜਾਂ ਬਣਾਈਆਂ ਬਨ। ਹੌਲੀ ਪਿੱਚ ’ਤੇ ਵੀ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੇ ਬੰਗਲਾਦੇਸ਼ ਨੂੰ ਵੱਡਾ ਸਕੋਰ ਨਹੀਂ ਖੜਾ ਕਰਨ ਦਿੱਤਾ। ‘ਪਲੇਅਰ ਆਫ਼ ਦਾ ਮੈਚ’ ਰਹੇ ਲੋਕੀ ਫਰਗੂਸਨ ਨੇ ਆਪਣੇ 10 ਓਵਰਾਂ ’ਚ 49 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਜਦਕਿ ਟਰੈਂਟ ਬੋਲਟ ਅਤੇ ਮੈਟ ਹੈਨਰੀ ਨੇ ਦੋ-ਦੋ ਵਿਕਟਾਂ ਲਈਆਂ।

ਇਕ ਸਮੇਂ ’ਤੇ ਬੰਗਲਾਦੇਸ਼ ਦਾ ਸਕੋਰ 4 ਵਿਕਟਾਂ ’ਤੇ 56 ਦੌੜਾਂ ਸੀ। ਪਰ ਕਪਤਾਨ ਸਾਕਿਬ ਅਲ ਹਸਨ ਅਤੇ ਮੁਸ਼ਫਿਰ ਰਹੀਮ ਦੀ 96 ਦੌੜਾਂ ਦੀ ਸਾਂਝੇਦਾਰੀ ਬਦੌਲਤ ਟੀਮ ਸਨਮਾਨਯੋਗ ਸਕੋਰ ਤਕ ਪਹੁੰਚ ਸਕੀ। ਰਹੀਮ ਨੇ ਸਭ ਤੋਂ ਵੱਧ 66 ਦੌੜਾਂ ਬਣਾਈਆਂ। ਸਾਕਿਬ ਨੇ 51 ਗੇਂਦਾਂ ’ਚ 40 ਦੌੜਾਂ ਬਣਾਈਆਂ।

Share This Article
Leave a Comment

Leave a Reply

Your email address will not be published. Required fields are marked *