Australian Universities financial health: ਭਾਰੀ ਵਿੱਤੀ ਦਬਾਅ ਹੇਠ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ, ਬਜਟ ’ਚ ਰਿਸਰਚ ਲਈ ਮੰਗੇ 6 ਬਿਲੀਅਨ ਡਾਲਰ

cbadmin
By
cbadmin
1 Min Read

ਮੈਲਬਰਨ : 2024 ਵਿੱਚ ਕੁਝ ਸਰਪਲਸ ਦਰਜ ਕੀਤੇ ਜਾਣ ਦੇ ਬਾਵਜੂਦ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ (Australian Universities) ਵਿੱਤੀ ਦਬਾਅ ਹੇਠ ਹਨ। ਯੂਨੀਵਰਸਿਟੀਜ਼ ਦੀ ਪ੍ਰਤੀਨਿਧੀ ਸੰਸਥਾ ਯੂਨੀਵਰਸਿਟੀਜ਼ ਆਸਟ੍ਰੇਲੀਆ ਵੱਲੋਂ ਜਾਰੀ ਇੱਕ ਬਿਆਨ ਅਨੁਸਾਰ 13 ਯੂਨੀਵਰਸਿਟੀਆਂ ਘਾਟੇ ਵਿੱਚ ਰਹੀਆਂ ਅਤੇ 22 ਦੀ ਲਿਕਵਿਡਿਟੀ ਕਮਜ਼ੋਰ ਹੈ। ਖਰਚੇ ਵਧ ਰਹੇ ਹਨ, ਵਿਦਿਆਰਥੀ ਪ੍ਰਤੀ ਫੰਡਿੰਗ ਘੱਟ ਰਹੀ ਹੈ ਅਤੇ ਰਿਸਰਚ ਲਈ ਸਰਕਾਰੀ ਸਹਾਇਤਾ ਅਧੂਰੀ ਹੈ। ਇੰਟਰਨੈਸ਼ਨਲ ਸਟੂਡੈਂਟਸ ਤੋਂ ਆਮਦਨ ਵੀ ਅਨਿਸ਼ਚਿਤ ਹੈ ਕਿਉਂਕਿ ਵੀਜ਼ਾ ਨਿਯਮ ਸਖ਼ਤ ਹੋ ਗਏ ਹਨ ਅਤੇ ਦਾਖ਼ਲੇ ‘ਤੇ ਸੀਮਾਵਾਂ ਲੱਗੀਆਂ ਹਨ। ਕੈਂਪਸ ਢਾਂਚੇ ‘ਤੇ ਨਿਵੇਸ਼ ਵੀ ਘਟਿਆ ਹੈ। ਯੂਨੀਵਰਸਿਟੀਜ਼ ਆਸਟ੍ਰੇਲੀਆ ਨੇ 2026–27 ਬਜਟ ਵਿੱਚ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਜੋ ਸਿੱਖਿਆ, ਰਿਸਰਚ ਅਤੇ ਦੇਸ਼ ਦੀ ਮੁਕਾਬਲਾਤੀ ਸਮਰੱਥਾ ਨੂੰ ਬਚਾਇਆ ਜਾ ਸਕੇ। ਰਿਸਰਚ ਲਈ 6 ਬਿਲੀਅਨ ਡਾਲਰ ਸਾਲਾਨਾ ਦੀ ਸਰਕਾਰੀ ਸਹਾਇਤਾ ਮੰਗੀ ਗਈ ਹੈ। ਜਦਕਿ ਵਧਦੇ ਖ਼ਰਚ ਦੇ ਭੁਗਤਾਨ ਲਈ ਹੋਰ ਜ਼ਿਆਦਾ ਇੰਟਰਨੈਸ਼ਨਲ ਸਟੂਡੈਂਟਸ ਦਾਖ਼ਲ ਕਰਨ ਦੀ ਵੀ ਇਜਾਜ਼ਤ ਮੰਗੀ ਗਈ ਹੈ।

Share This Article