ਮੈੱਲਬਰਨ : Australian Taxation Office (ATO) ਦੀ ਨਵੀਂ ਰਿਪੋਰਟ ਮੁਤਾਬਕ, 2024–25 financial year ’ਚ ਸ਼ਾਮਲ 4,299 ਵੱਡੀਆਂ ਕੰਪਨੀਆਂ ’ਚੋਂ 27 ਫ਼ੀਸਦੀ ਦਾ Income Tax ਜ਼ੀਰੋ ਰਿਹਾ। ਬਾਕੀ 73 ਫ਼ੀਸਦੀ ਕੰਪਨੀਆਂ ਦਾ ਕੁੱਲ Tax payable 87.5 ਬਿਲੀਅਨ ਡਾਲਰ ਸੀ, ਜੋ ਪਿਛਲੇ ਸਾਲ ਨਾਲੋਂ 8.6 ਫ਼ੀਸਦੀ ਘੱਟ ਹੈ।
ਹਾਲਾਂਕਿ ATO ਦੀ Acting Deputy Commissioner Michelle Sams ਨੇ ਸਪਸ਼ਟ ਕੀਤਾ ਕਿ ਜ਼ੀਰੋ ਟੈਕਸ ਦਾ ਮਤਲਬ ਆਪਣੇ ਆਪ ਟੈਕਸ ਚੋਰੀ ਨਹੀਂ ਹੁੰਦਾ। ਕਾਰੋਬਾਰੀ ਘਾਟੇ ਅਤੇ Tax offsets ਵਰਗੇ ਕਾਨੂੰਨੀ ਕਾਰਨਾਂ ਕਰ ਕੇ ਵੀ ਟੈਕਸ ਜ਼ੀਰੋ ਹੋ ਸਕਦਾ ਹੈ।
ਪਰ ATO, ਵਿਦੇਸ਼ਾਂ ਵਿੱਚ ਮੁਨਾਫ਼ਾ ਤਬਦੀਲ ਕਰਨ ਵਾਲੀਆਂ ਕੰਪਨੀਆਂ ਦੇ ਨਾਲ AI businesses, cloud computing ਅਤੇ data centres ਦੇ ਟੈਕਸ ਪ੍ਰਬੰਧਾਂ ਦੀ ਜਾਂਚ ਕਰ ਰਹੀ ਹੈ। ਵਿਭਾਗ ਮੁਤਾਬਕ, 2016 ਤੋਂ ਉਸ ਦੀ Tax Avoidance Taskforce ਨੇ 36 ਬਿਲੀਅਨ ਡਾਲਰ ਦਾ ਵਾਧੂ ਟੈਕਸ ਵਸੂਲਿਆ ਹੈ।
