ਮੈਲਬਰਨ : ਆਸਟ੍ਰੇਲੀਆ ’ਚ ਜੂਨ ਮਹੀਨੇ ਦੌਰਾਨ ਬੇਰੋਜ਼ਗਾਰੀ ਦਰ 4.4% ’ਤੇ ਸਥਿਰ ਰਹੀ ਹੈ। Australian Bureau of Statistics ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ, ਪਿਛਲੇ ਮਹੀਨੇ ਲਗਭਗ 76,000 ਨਵੇਂ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੈ, ਜਿਸ ਵਿੱਚ ਸਭ ਤੋਂ ਵੱਡਾ ਯੋਗਦਾਨ part-time employment ਦਾ ਰਿਹਾ, ਜਿਸ ਵਿੱਚ 47,000 ਦਾ ਵਾਧਾ ਦਰਜ ਕੀਤਾ ਗਿਆ।
ਹਾਲਾਂਕਿ, part-time ਨੌਕਰੀਆਂ ਵਧਣ ਨਾਲ underemployment rate 6.3 ਫੀਸਦੀ ਤੋਂ ਵਧ ਕੇ 6.5 per cent ਹੋ ਗਈ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਕਾਫੀ ਲੋਕ ਹੋਰ ਵਧੇਰੇ ਘੰਟੇ ਕੰਮ ਕਰਨਾ ਚਾਹੁੰਦੇ ਹਨ। ਦੂਜੇ ਪਾਸੇ, participation rate ਵੀ ਵਧ ਕੇ 67 per cent ’ਤੇ ਪਹੁੰਚ ਗਿਆ ਹੈ।
ਅਰਥਸ਼ਾਸਤਰੀਆਂ ਅਨੁਸਾਰ, ਰਹਿਣ-ਸਹਿਣ ਦੇ ਵਧ ਰਹੇ ਖਰਚਿਆਂ (cost-of-living pressures) ਕਰਕੇ ਵਧੇਰੇ ਲੋਕ ਕੰਮ ਦੀ ਭਾਲ ’ਚ ਨਿਕਲ ਰਹੇ ਹਨ। Oxford Economics Australia ਦੇ ਅਰਥਸ਼ਾਸਤਰੀ Harry McAuley ਦਾ ਮੰਨਣਾ ਹੈ ਕਿ ਸਾਲ ਦੇ ਅੰਤ ਤੱਕ ਬੇਰੋਜ਼ਗਾਰੀ ਰੇਟ 4.6% ਤੱਕ ਜਾ ਸਕਦੀ ਹੈ।
ਅਗਲੇ ਮਹੀਨੇ ਕੈਸ਼ ਰੇਟ ਵਧਣ ਲਈ ਦਬਾਅ ਪਾ ਸਕਦੇ ਨੇ ਬੇਰੁਜ਼ਗਾਰੀ ਦੇ ਨਵੇਂ ਅੰਕੜੇ
AMP ਦੀ Diana Mousina ਅਤੇ BetaShares ਦੇ David Bassanese ਵਰਗੇ ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਆਉਂਦੇ ਦਿਨਾਂ ’ਚ ਆਉਣ ਵਾਲੇ ਮਹਿੰਗਾਈ ਦੇ ਅੰਕੜੇ Reserve Bank of Australia (RBA) ਵੱਲੋਂ ਅਗਸਤ ’ਚ interest rate ਵਧਾਉਣ ਦੇ ਫੈਸਲੇ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
ਅਗਲੇ ਮਹੀਨੇ ਕੈਸ਼ ਰੇਟ ’ਚ ਵਾਧੇ ਦੀ ਸੰਭਾਵਨਾ ਹਫ਼ਤੇ ਦੀ ਸ਼ੁਰੂਆਤ ਵਿੱਚ 23% ਤੋਂ ਵੱਧ ਕੇ ਇਸ ਦੁਪਹਿਰ 32% ਹੋ ਗਈ ਹੈ। ਮਾਰਕੀਟ ਦਸੰਬਰ ਤੱਕ RBA ਵੱਲੋਂ cash rate ਵਧਾਉਣ ਦੀ 97% ਸੰਭਾਵਨਾ ਦਾ ਅਨੁਮਾਨ ਲਗਾ ਰਹੀ ਹੈ, ਜਦੋਂ ਕਿ ਸੋਮਵਾਰ ਨੂੰ ਇਹ ਸੰਭਾਵਨਾ ਸਿਰਫ਼ 80% ਸੀ।
ਦਬਾਅ ਨੂੰ ਹੋਰ ਵਧਾਉਂਦਾ ਹੋਇਆ Middle East ’ਚ ਵਧ ਰਿਹਾ ਯੁੱਧ ਹੈ, ਜੋ ਇੱਕ ਵਾਰ ਫਿਰ ਗਲੋਬਲ ਸਪਲਾਈ ਨੂੰ ਪ੍ਰਭਾਵਿਤ ਕਰ ਰਿਹਾ ਹੈ ਅਤੇ fuel prices ਨੂੰ ਉੱਪਰ ਲੈ ਕੇ ਜਾ ਰਿਹਾ ਹੈ। ਸਰਕਾਰ ਦੀ fuel excise ਮਹੀਨੇ ਦੀ ਸ਼ੁਰੂਆਤ ਵਿੱਚ ਖ਼ਤਮ ਹੋ ਗਈ ਸੀ, ਅਤੇ fuel prices ਹੌਲੀ-ਹੌਲੀ ਵਧ ਰਹੇ ਹਨ, ਜਿਸ ਵਿੱਚ unleaded ਵਿੱਚ 25 cents ਦਾ ਵਾਧਾ ਹੋਇਆ ਹੈ। RBA board interest rates ਤੈਅ ਕਰਨ ਲਈ ਤਿੰਨ ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿੱਚ ਮੀਟਿੰਗ ਕਰੇਗਾ।
