ਵਾਸ਼ਿੰਗਟਨ/ਤੇਹਰਾਨ: ਅਮਰੀਕਾ ਅਤੇ ਇਰਾਨ ਵਿਚਾਲੇ ਚੱਲ ਰਹੀ ਜੰਗ ਨੂੰ ਖ਼ਤਮ ਕਰਨ ਲਈ ਇੱਕ ਇਤਿਹਾਸਕ ਸਹਿਮਤੀ ਪੱਤਰ (MOU) ’ਤੇ ਦੋਹਾਂ ਦੇਸ਼ਾਂ ਦੇ ਰਾਸ਼ਟਰਪਤੀਆਂ ਵੱਲੋਂ ਦਸਤਖਤ ਕੀਤੇ ਗਏ ਹਨ। ਇਸ ਸਮਝੌਤੇ ਦਾ ਮੁੱਖ ਉਦੇਸ਼ ਅਗਲੇ 60 ਦਿਨਾਂ ਦੇ ਅੰਦਰ ਜੰਗ ਨੂੰ ਪੂਰੀ ਤਰ੍ਹਾਂ ਸਮਾਪਤ ਕਰਨਾ ਅਤੇ ਖੇਤਰ ਵਿੱਚ ਸ਼ਾਂਤੀ ਬਹਾਲ ਕਰਨਾ ਹੈ।
ਇਸ ਸਮਝੌਤੇ ‘ਤੇ ਸ਼ੁੱਕਰਵਾਰ ਨੂੰ Switzerland ਵਿੱਚ ਇੱਕ ਅਧਿਕਾਰਤ ਸਮਾਰੋਹ ਦੌਰਾਨ ਦਸਤਖਤ ਕੀਤੇ ਜਾਣੇ ਸਨ, ਪਰ White House ਅਤੇ ਇਰਾਨੀ ਸਰਕਾਰੀ ਮੀਡੀਆ ਨੇ ਪੁਸ਼ਟੀ ਕੀਤੀ ਹੈ ਕਿ ਇਸ ‘ਤੇ ਸਮੇਂ ਤੋਂ ਪਹਿਲਾਂ ਹੀ ਦਸਤਖਤ ਕਰ ਦਿੱਤੇ ਗਏ ਹਨ।
ਅਮਰੀਕੀ ਰਾਸ਼ਟਰਪਤੀ Donald Trump ਨੇ ਫ਼ਰਾਂਸ ਵਿੱਚ G7 ਸੰਮੇਲਨ ਦੌਰਾਨ ਇਸ MOU ’ਤੇ ਇਲੈਕਟ੍ਰਾਨਿਕ ਤਰੀਕੇ ਨਾਲ ਦਸਤਖਤ ਕੀਤੇ, ਜਦੋਂ ਕਿ ਇਰਾਨ ਦੇ ਰਾਸ਼ਟਰਪਤੀ Masoud Pezeshkian ਨੇ ਵੀ ਇਸ ਦੀ ਪੁਸ਼ਟੀ ਕਰਦਿਆਂ ਦਸਤਖਤ ਕੀਤੇ ਹਨ। ਇਸ ਮੌਕੇ France ਦੇ ਰਾਸ਼ਟਰਪਤੀ Emmanuel Macron ਵੀ ਮੌਜੂਦ ਸਨ, ਜਿਨ੍ਹਾਂ ਨੇ ਇਸ ਕਦਮ ਦੀ ਸ਼ਲਾਘਾ ਕੀਤੀ।
ਸਮਝੌਤੇ ਦੀਆਂ ਮੁੱਖ ਸ਼ਰਤਾਂ ’ਚ ਤੁਰੰਤ ਜੰਗਬੰਦੀ ਅਤੇ ਇਰਾਨ ਵੱਲੋਂ ਆਪਣੇ ਯੂਰੇਨੀਅਮ ਭੰਡਾਰ ਨੂੰ ਘਟਾਉਣਾ ਸ਼ਾਮਲ ਹੈ। ਸ਼ਰਤਾਂ ਅਨੁਸਾਰ:
- Lebanon ਸਮੇਤ ਸਾਰੇ ਮੋਰਚਿਆਂ ’ਤੇ ਲੜਾਈ ਨੂੰ ਤੁਰੰਤ ਅਤੇ ਸਥਾਈ ਰੂਪ ਵਿੱਚ ਰੋਕਿਆ ਜਾਵੇਗਾ।
- ਮਹੱਤਵਪੂਰਨ ਸਮੁੰਦਰੀ ਰਸਤੇ Strait of Hormuz ਨੂੰ ਅਗਲੇ 60 ਦਿਨਾਂ ਲਈ ਬਿਨਾਂ ਕਿਸੇ ਟੈਕਸ (toll-free) ਦੇ ਖੋਲ੍ਹਿਆ ਜਾਵੇਗਾ।
- ਇਰਾਨ ਦੇ ਪੁਨਰ-ਨਿਰਮਾਣ ਲਈ 300 ਅਰਬ ਅਮਰੀਕੀ ਡਾਲਰ ਦਾ ਫੰਡ ਕਾਇਮ ਕੀਤਾ ਜਾਵੇਗਾ।
- ਇਰਾਨ ਆਪਣੇ ਯੂਰੇਨੀਅਮ ਭੰਡਾਰ ਨੂੰ ਘਟਾਏਗਾ ਅਤੇ ਪ੍ਰਮਾਣੂ ਹਥਿਆਰ ਨਾ ਬਣਾਉਣ ਦੇ ਅਹਿਦ ਨੂੰ ਦੁਹਰਾਏਗਾ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਅਨੁਸਾਰ, ਇਸ ਇਤਿਹਾਸਕ ਫੈਸਲੇ ਨੂੰ ਰਸਮੀ ਰੂਪ ਦੇਣ ਲਈ Switzerland ਵਿੱਚ ਇੱਕ ਵਿਸ਼ੇਸ਼ ਸਮਾਰੋਹ ਵੀ ਉਲੀਕਿਆ ਜਾ ਰਿਹਾ ਹੈ, ਜਿੱਥੇ ਅਗਲੀ ਤਕਨੀਕੀ ਗੱਲਬਾਤ ਸ਼ੁਰੂ ਹੋਵੇਗੀ।
