ਮੈਲਬਰਨ : ਆਸਟ੍ਰੇਲੀਆ ਨੇ ਇੰਟਰਨੈਸ਼ਨਲ ਐਜੂਕੇਸ਼ਨ ਖੇਤਰ ਦੇ ਸਾਫ਼-ਸੁਥਰੇ ਅਕਸ ਨੂੰ ਬਣਾਈ ਰੱਖਣ ਲਈ ਨਵੇਂ ਨਿਯਮ ਲਿਆਂਦੇ ਹਨ। 31 ਮਾਰਚ 2026 ਤੋਂ ਐਜੂਕੇਸ਼ਨ ਪ੍ਰੋਵਾਈਡਰਸ ਉਨ੍ਹਾਂ ਏਜੰਟਾਂ ਨੂੰ ਕਮਿਸ਼ਨ ਨਹੀਂ ਦੇ ਸਕਣਗੇ ਜੋ ਦੇਸ਼ ਅੰਦਰ ਮੌਜੂਦ ਸਟੂਡੈਂਟਸ ਨੂੰ ਬਿਨਾਂ ਆਪਣਾ ਅਸਲ ਕੋਰਸ ਪੂਰਾ ਕੀਤੇ ਹੋਰ ਸੰਸਥਾਵਾਂ ਜਾਂ ਕੋਰਸਾਂ ਵੱਲ ਮੋੜਦੇ ਹਨ। ਇਹ ਸੋਧ ESOS ਐਕਟ ਦੇ ਤਹਿਤ ਕੀਤੀ ਗਈ ਹੈ। ਵਿਦਿਆਰਥੀ ਆਪਣੀ ਸਲਾਹ ਲਈ ਏਜੰਟਾਂ ਨੂੰ ਸਿੱਧਾ ਭੁਗਤਾਨ ਕਰ ਸਕਣਗੇ। ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ‘ਕੋਰਸ ਹਾਪਿੰਗ’ ਵਰਗੀਆਂ ਗੈਰ-ਜਾਇਜ਼ ਪ੍ਰਥਾਵਾਂ ਨੂੰ ਰੋਕੇਗਾ ਅਤੇ ਖੇਤਰ ਦੀ ਇਮਾਨਦਾਰੀ ਨੂੰ ਮਜ਼ਬੂਤ ਕਰੇਗਾ।
ਆਸਟ੍ਰੇਲੀਆ ਨੇ ਐਜੂਕੇਸ਼ਨ ਪ੍ਰੋਵਾਈਡਰਸ ਲਈ ਬਦਲੇ ਨਿਯਮ





