ਮੈਲਬਰਨ : ਸਿਡਨੀ ਦੇ Bondi Beach ਉਤੇ ਅੱਤਵਾਦੀ ਹਮਲੇ ਤੋਂ ਬਾਅਦ ਨਿਊ ਸਾਊਥ ਵੇਲਜ਼ ਦੀ ਪਾਰਲੀਮੈਂਟ ਨੇ ਗੰਨ ਵਰਗੇ ਖ਼ਤਰਨਾਕ ਹਥਿਆਰਾਂ ਅਤੇ ਪ੍ਰਦਰਸ਼ਨ ਬਾਰੇ ਸਖ਼ਤ ਕਾਨੂੰਨ ਪਾਸ ਕੀਤੇ ਹਨ। ਬਿੱਲ 18–8 ਵੋਟਾਂ ਨਾਲ ਪਾਸ ਹੋਇਆ। ਨਵੇਂ ਕਾਨੂੰਨ ਅਨੁਸਾਰ ਕਿਸੇ ਵੀ ਵਿਅਕਤੀ ਕੋਲ ਸੀਮਿਤ ਗਿਣਤੀ ਵਿੱਚ ਹੀ ਬੰਦੂਕਾਂ ਹੋ ਸਕਣਗੀਆਂ। ਗ੍ਰੀਨਜ਼ ਪਾਰਟੀ ਵੱਲੋਂ ਪੇਸ਼ ਕੀਤੀ ਸੋਧ ਨਾਲ ਇਹ ਯਕੀਨੀ ਹੋਵੇਗਾ ਕਿ ਜਿਨ੍ਹਾਂ ਵਿਅਕਤੀਆਂ ਦੀ ਅੱਤਵਾਦੀ ਜਾਂਚ ਨਾਲ ਸੰਬੰਧ ਹੈ ਜਾਂ ਉਨ੍ਹਾਂ ਦੇ ਘਰ ਵਿੱਚ ਅਜਿਹੇ ਲੋਕ ਰਹਿੰਦੇ ਹਨ, ਉਨ੍ਹਾਂ ਨੂੰ ਹਥਿਆਰਾਂ ਦਾ ਲਾਇਸੈਂਸ ਨਹੀਂ ਮਿਲੇਗਾ। ਪ੍ਰਦਰਸ਼ਨਾਂ ’ਤੇ ਵੀ ਪਾਬੰਦੀਆਂ ਲਗਾਈਆਂ ਗਈਆਂ ਹਨ, ਜਿਸ ਨੂੰ ਕੁਝ ਨੇ ਲੋਕਤੰਤਰਕ ਅਜ਼ਾਦੀ ’ਤੇ ਹਮਲਾ ਕਿਹਾ। ਹਾਲਾਂਕਿ ਪ੍ਰੀਮੀਅਰ Chris Minns ਨੇ ਇਸ ਨੂੰ ਸੰਤੁਲਿਤ ਕਾਨੂੰਨ ਦੱਸਿਆ ਜੋ ਸਮਾਜਕ ਸੁਰੱਖਿਆ ਅਤੇ ਏਕਤਾ ਲਈ ਜ਼ਰੂਰੀ ਹੈ।
NSW ’ਚ ਸਖ਼ਤ ਗੰਨ ਕਾਨੂੰਨ ਪਾਸ ਬੰਦੂਕਾਂ ਰੱਖ ਸਕਣ ਦੀ ਗਿਣਤੀ ਹੋਵੇਗੀ ਸੀਮਤ





