ਫ਼ੈਡਰਲ ਸਰਕਾਰ ਨੇ Sydney CBD ਤੋਂ Newcastle ’ਚ ਰੇਲ ਲਿੰਕ ਅਪਗ੍ਰੇਡ ਕਰਨ ਦਾ ਐਲਾਨ ਕੀਤਾ

Sea7 Australia Team
1 Min Read

ਮੈਲਬਰਨ : ਆਸਟ੍ਰੇਲੀਆਈ ਸਰਕਾਰ ਨੇ Sydney ਤੋਂ Newcastle ਤੱਕ ਹਾਈ-ਸਪੀਡ ਰੇਲ ਲਿੰਕ ਲਈ 230 ਮਿਲੀਅਨ ਡਾਲਰ ਵਾਧੂ ਨਿਵੇਸ਼ ਦਾ ਐਲਾਨ ਕੀਤਾ ਹੈ। ਇਸ ਪ੍ਰੋਜੈਕਟ ਦਾ ਨਿਰਮਾਣ 2027 ’ਚ ਸ਼ੁਰੂ ਹੋਵੇਗਾ ਅਤੇ ਇਸ ਦੇ 2042 ਤਕ ਪੂਰਾ ਹੋਣ ਦੀ ਉਮੀਦ ਹੈ। ਹਾਲਾਂਕਿ ਪ੍ਰੋਜੈਕਟ ਦੀ ਪਹਿਲੀ ਸਟੇਜ, Newcastle ਤੋਂ Central Coast ਤਕ 2037 ’ਚ ਮੁਕੰਮਲ ਹੋ ਜਾਵੇਗੀ। ਬਿਜ਼ਨਸ ਕੇਸ ਮੁਤਾਬਕ, ਇਹ ਲਾਈਨ Newcastle ਤੋਂ Sydney CBD ਤੱਕ ਸਿਰਫ਼ ਇੱਕ ਘੰਟੇ ਵਿੱਚ ਯਾਤਰਾ ਸੰਭਵ ਕਰੇਗਾ ਅਤੇ ਸੈਂਟਰਲ ਕੋਸਟ ਤੋਂ ਸਿਡਨੀ ਅੱਧੇ ਘੰਟੇ ਵਿੱਚ ਪਹੁੰਚਿਆ ਜਾ ਸਕੇਗਾ। ਸਰਕਾਰ ਦਾ ਦਾਅਵਾ ਹੈ ਕਿ ਇਸ ਨਾਲ ਅਗਲੇ 50 ਸਾਲਾਂ ਵਿੱਚ 250 ਬਿਲੀਅਨ ਡਾਲਰ ਦਾ ਆਰਥਿਕ ਵਾਧਾ ਹੋਵੇਗਾ ਅਤੇ 99,000 ਤੋਂ ਵੱਧ ਨਵੀਆਂ ਨੌਕਰੀਆਂ ਬਣਨਗੀਆਂ। ਪ੍ਰਧਾਨ ਮੰਤਰੀ Anthony Albanese ਨੇ ਕਿਹਾ ਕਿ ਇਹ ਰੇਲ ਨੈੱਟਵਰਕ ਦੇਸ਼ ਦੇ ਸਭ ਤੋਂ ਵੱਧ ਅਬਾਦੀ ਵਾਲੇ ਖੇਤਰਾਂ ਨੂੰ ਜੋੜੇਗਾ। ਰੇਲ ਯੂਨੀਅਨ ਨੇ ਵੀ ਇਸਨੂੰ ਹਾਊਸਿੰਗ ਸੰਕਟ ਘਟਾਉਣ ਲਈ ਮਹੱਤਵਪੂਰਨ ਕਦਮ ਕਰਾਰ ਦਿੱਤਾ ਹੈ।

 

Share This Article