ਡੋਨਾਲਡ ਟਰੰਪ ਬਣਾਉਣਗੇ ਗੋਲਡ ਕੋਸਟ ’ਚ ਆਸਟ੍ਰੇਲੀਆ ਦੀ ਸਭ ਤੋਂ ਉੱਚੀ ਇਮਾਰਤ

Sea7 Australia Team
1 Min Read

ਮੈਲਬਰਨ : ਇੱਕ ਵੱਡੇ ਵਿਕਾਸ ਪ੍ਰੋਜੈਕਟ ਦੀ ਘੋਸ਼ਣਾ ਹੋਈ ਹੈ ਜਿਸ ਅਧੀਨ ਗੋਲਡ ਕੋਸਟ ਦੇ ਸਰਫ਼ਰਜ਼ ਪੈਰਾਡਾਈਜ਼ ਵਿੱਚ ਟਰੰਪ ਇੰਟਰਨੈਸ਼ਨਲ ਹੋਟਲ ਐਂਡ ਟਾਵਰ ਬਣਾਇਆ ਜਾਵੇਗਾ। ਇਸ ਪ੍ਰੋਜੈਕਟ ਦੀ ਕੀਮਤ 1.5 ਬਿਲੀਅਨ ਡਾਲਰ ਹੈ ਅਤੇ 91 ਮੰਜ਼ਿਲਾਂ ਵਾਲਾ ਇਹ ਟਾਵਰ 340 ਮੀਟਰ ਉੱਚਾ ਹੋਵੇਗਾ, ਜਿਸ ਨਾਲ ਇਹ ਆਸਟ੍ਰੇਲੀਆ ਦੀ ਸਭ ਤੋਂ ਉੱਚੀ ਇਮਾਰਤ ਬਣੇਗੀ।

ਡਿਵੈਲਪਰ ਆਲਟਸ ਪ੍ਰਾਪਰਟੀ ਗਰੁੱਪ ਦੇ CEO David Young ਨੇ ਇਹ ਸੌਦਾ ਡੋਨਾਲਡ ਟਰੰਪ ਦੇ ਫਲੋਰਿਡਾ ਘਰ ਵਿੱਚ 14 ਫਰਵਰੀ ਨੂੰ ਸਾਇਨ ਕੀਤਾ। ਪ੍ਰੋਜੈਕਟ ਨੂੰ ਸਿੰਗਾਪੁਰ, ਹਾਂਗਕਾਂਗ, UAE ਅਤੇ ਅਮਰੀਕਾ ਦੇ ਨਿੱਜੀ ਨਿਵੇਸ਼ਕਾਂ ਵੱਲੋਂ ਫੰਡ ਕੀਤਾ ਜਾ ਰਿਹਾ ਹੈ।

ਇਸ ਟਾਵਰ ਵਿੱਚ ਛੇ-ਤਾਰਾ ਲਗਜ਼ਰੀ ਹੋਟਲ, 272 ਰਿਹਾਇਸ਼ੀ ਅਪਾਰਟਮੈਂਟ (ਜਿਨ੍ਹਾਂ ਦੀ ਸ਼ੁਰੂਆਤੀ ਕੀਮਤ 5 ਮਿਲੀਅਨ ਡਾਲਰ ਹੋਵੇਗੀ), ਪੈਂਟਹਾਊਸ, ਸ਼ਾਪਿੰਗ ਸਪੇਸ ਅਤੇ ਪ੍ਰਾਈਵੇਟ ਬੀਚ ਕਲੱਬ ਸ਼ਾਮਲ ਹੋਣਗੇ। ਨਿਰਮਾਣ ਦੌਰਾਨ 500 ਨੌਕਰੀਆਂ ਅਤੇ ਖੁਲ੍ਹਣ ਤੋਂ ਬਾਅਦ ਹੋਰ 500 ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ। ਇਹ ਆਸਟ੍ਰੇਲੀਆ ਵਿੱਚ ਪਹਿਲਾ ਟਰੰਪ-ਬ੍ਰਾਂਡਡ ਹੋਟਲ ਹੋਵੇਗਾ।

Share This Article