ਮੈਲਬਰਨ : ਬਾਲੀਵੁੱਡ ਦੇ ਸਿਤਾਰਿਆਂ ਨਾਲ ਭਰਪੂਰ The Entertainers Tour ਦਾ ਦੂਜਾ ਸੀਜ਼ਨ ਇਸ ਸਾਲ ਆਸਟ੍ਰੇਲੀਆ ’ਚ ਵੇਖਣ ਨੂੰ ਮਿਲੇਗਾ। ਅਗੱਸਤ ’ਚ ਮੈਲਬਰਨ ਅਤੇ ਸਿਡਨੀ ਵਿੱਚ ਹੋਣ ਵਾਲੇ ਇਸ ਪ੍ਰੋਗਰਾਮ ਦੀ ਮੇਜ਼ਬਾਨੀ ਇੱਕ ਵਾਰੀ ਫਿਰ ਮਸ਼ਹੂਰ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਕਰਨਗੇ। ਅਕਸ਼ੈ ਤੋਂ ਇਲਾਵਾ ਨੋਰਾ ਫਤੇਹੀ, ਦਿਸ਼ਾ ਪਟਾਨੀ, ਸੁਨੀਲ ਗਰੋਵਰ, ਐਲਨਾਜ਼ ਨੋਰੂਜ਼ੀ, ਸੋਨਮ ਬਾਜਵਾ ਅਤੇ ਸਟੈਬਿਨ ਬੇਨ ਵਰਗੀਆਂ ਮਸ਼ਹੂਰ ਹਸਤੀਆਂ ਵੀ ਉਨ੍ਹਾਂ ਦੇ ਨਾਲ ਰਹਿਣਗੀਆਂ। ਪਿਛਲਾ ਸੀਜ਼ਨ 2023 ਵਿੱਚ ਨੌਰਥ ਅਮਰੀਕਾ ਵਿੱਚ ਹੋਇਆ ਸੀ ਅਤੇ ਸ਼ਾਨਦਾਰ ਸਫਲ ਰਿਹਾ ਸੀ। ਇਸ ਸਾਲ ਦਰਸ਼ਕਾਂ ਨੂੰ ਇਨ੍ਹਾਂ ਮਸ਼ਹੂਰ ਹਸਤੀਆਂ ਵੱਲੋਂ ਸ਼ਾਨਦਾਰ ਲਾਈਵ ਪ੍ਰਦਰਸ਼ਨ ਵੇਖਣ ਨੂੰ ਮਿਲੇਗਾ, ਜੋ ਵਿਸ਼ਵ ਪੱਧਰ ‘ਤੇ ਆਪਣੀ ਛਾਪ ਛੱਡੇਗਾ।