ਮੈਲਬਰਨ: ਆਪਣੇ ਸਾਮਾਨ ‘ਚ ਕਬੂਤਰ ਦੇ 23 ਆਂਡੇ ਲੈ ਕੇ ਆਸਟ੍ਰੇਲੀਆ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਇਕ ਵਿਅਕਤੀ ‘ਤੇ ਆਸਟ੍ਰੇਲੀਆ ਬਾਰਡਰ ਫੋਰਸ (ABF) ਨੇ 6000 ਡਾਲਰ ਤੋਂ ਜ਼ਿਆਦਾ ਦਾ ਜੁਰਮਾਨਾ ਲਗਾਇਆ ਹੈ। ਇਹ ਮੁਸਾਫ਼ਰ 1 ਮਈ ਨੂੰ ਮੈਲਬਰਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰਿਆ ਸੀ। ABF ਦੇ ਅਫ਼ਸਰਾਂ ਨੇ ਸਾਮਾਨ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਇੱਕ ਡੱਬੇ ਵਿੱਚ ਰੂੰ ’ਤੇ ਰੱਖੇ ਅਤੇ ਐਲੂਮੀਨੀਅਮ ਫੋਇਲ ਵਿੱਚ ਲਪੇਟੇ ਹੋਏ ਕਬੂਤਰ ਦੇ ਅੰਡੇ ਮਿਲੇ। ਇਹੀ ਨਹੀਂ ਉਸ ਦੇ ਸਾਮਾਨ ‘ਚੋਂ 9750 ਗ੍ਰਾਮ ਤਮਾਕੂ ਵੀ ਬਰਾਮਦ ਕੀਤਾ ਹੈ। ਆਸਟ੍ਰੇਲੀਆਈ ਵਿਅਕਤੀ ਨੇ ਤਮਾਕੂ ਨੂੰ ਉਥੇ ਹੀ ਛੱਡ ਦਿੱਤਾ। ਜਦਕਿ ਕਬੂਤਰ ਦੇ ਆਂਡਿਆਂ ਨੂੰ ਬਾਇਓਸਕਿਓਰਿਟੀ ਅਫ਼ਸਰਾਂ ਕੋਲ ਭੇਜਿਆ ਗਿਆ। ਖੇਤੀਬਾੜੀ, ਮੱਛੀ ਪਾਲਣ ਅਤੇ ਜੰਗਲਾਤ ਵਿਭਾਗ ਨੇ ਵਿਅਕਤੀ ਨੂੰ 6260 ਡਾਲਰ ਦਾ ਜੁਰਮਾਨਾ ਕੀਤਾ।
ਕਬੂਤਰ ਦੇ 23 ਆਂਡੇ ਲੈ ਕੇ ਆਸਟ੍ਰੇਲੀਆਈ ਹਵਾਈ ਅੱਡੇ ’ਤੇ ਉਤਰਨ ਵਾਲੇ ਨੂੰ 6 ਹਜ਼ਾਰ ਡਾਲਰ ਦਾ ਜੁਰਮਾਨਾ
