‘ਹਿੱਟ ਐਂਡ ਰਨ’ ਕੇਸ ’ਚ ਮੈਲਬਰਨ ਦੀ ਸਾਕਸ਼ੀ ਅਗਰਵਾਲ ਨੂੰ 9 ਮਹੀਨਿਆਂ ਦੀ ਕੈਦ, ਲਾਇਸੈਂਸ ਕੈਂਸਲ

ਮੈਲਬਰਨ: ਮੈਲਬਰਨ ’ਚ ਇੱਕ ਨੌਜੁਆਨ ਨਰਸ ਨੂੰ ਕਾਰ ਨਾਲ ਟੱਕਰ ਮਾਰ ਕੇ ਫ਼ਰਾਰ ਹੋ ਜਾਣ ਵਾਲੀ ਭਾਰਤੀ ਮੂਲ ਦੀ ਔਰਤ ਸਾਕਸ਼ੀ ਅਗਰਵਾਲ (25) ਨੂੰ 9 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। 2022 ਦੇ ‘ਹਿੱਟ ਐਂਡ ਰਨ’ ਦੇ ਕੇਸ ਦੀ ਸੁਣਵਾਈ ਦੌਰਾਨ ਸਾਕਸ਼ੀ ਨੇ ਦਾਅਵਾ ਕੀਤਾ ਸੀ ਕਿ ਉਸ ਦੀ ਟੈਸਲਾ ਆਟੋਪਾਇਲਟ ’ਤੇ ਸੀ ਜਿਸ ਕਾਰਨ ਉਹ ਰੁਕਣ ਵਿੱਚ ਅਸਫਲ ਰਹੀ, ਅਤੇ 26 ਸਾਲ ਦੀ ਨਰਸ ਨਿਕੋਲ ਲਾਗੋਸ ਛਾਲ ਮਰ ਕੇ ਕਾਰ ਦੇ ਅੱਗੇ ਆ ਗਈ ਸੀ।

ਅਦਾਲਤ ਨੇ ਉਸ ਦੇ ਦਾਅਵੇ ਨੂੰ ਝੂਠ ਕਰਾਰ ਦੇ ਦਿੱਤਾ। ਜਾਂਚ ਵਿੱਚ ਕਾਰ ਦੀ ਕੋਈ ਮਕੈਨੀਕਲ ਖਰਾਬੀ ਨਜ਼ਰ ਨਹੀਂ ਆਈ। ਗਵਾਹਾਂ ਨੇ ਆਪਣੀਆਂ ਗਵਾਹੀਆਂ ਵਿੱਚ ਕਿਹਾ ਸੀ ਕਿ ਲਾਗੋਸ ਨੂੰ ਟੱਕਰ ਵੱਜਣ ਕਾਰਨ ਉਹ ਹਵਾ ਵਿੱਚ ਉੱਛਲ ਗਈ ਸੀ। ਲਾਗੋਸ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਸ ਦੀ ਖੋਪੜੀ ਟੁੱਟ ਗਈ, ਰਿਬ ਫ੍ਰੈਕਚਰ ਹੋ ਗਏ, ਜਿਗਰ ’ਤੇ ਅਤੇ ਦਿਮਾਗ ਦੀ ਸੱਟ ਸ਼ਾਮਲ ਹੈ। ਉਸ ਨੂੰ ਹਸਪਤਾਲ ਵਿੱਚ ਤਿੰਨ ਹਫ਼ਤੇ ਰਹਿਣਾ ਪਿਆ ਸੀ। ਉਸ ਦੀ ਕੰਮ ‘ਤੇ ਵਾਪਸ ਜਾਣ ਦੀ ਯੋਗਤਾ ਸੀਮਤ ਹੋ ਗਈ ਹੈ। ਸਜ਼ਾ ਸੁਣਾਉਂਦੇ ਹੋਏ ਜਸਟਿਸ ਰੋਜ਼ੇਨ ਨੇ ਅਗਰਵਾਲ ਦਾ ਡਰਾਈਵਿੰਗ ਲਾਇਸੈਂਸ ਕੈਂਸਲ ਕਰ ਦਿੱਤਾ ਗਿਆ ਹੈ ਅਤੇ ਉਹ ਘੱਟੋ-ਘੱਟ ਚਾਰ ਸਾਲਾਂ ਲਈ ਦੁਬਾਰਾ ਅਰਜ਼ੀ ਨਹੀਂ ਦੇ ਸਕਦੀ।

Leave a Comment