ਨਿਮਯ ਕਲਿਆਣੀ ਹੋਣਗੇ ਯੂਨੀਵਰਸਿਟੀ ਆਫ਼ ਵੋਲੋਂਗੋਂਗ ਇੰਡੀਆ ਦੇ ਡਾਇਰੈਕਟਰ

ਮੈਲਬਰਨ: ਯੂਨੀਵਰਸਿਟੀ ਆਫ਼ ਵੋਲੋਂਗੋਂਗ ਇੰਡੀਆ (UOW India) ਨੇ 9 ਮਈ 2024 ਨੂੰ ਨਿਮਯ ਕਲਿਆਣੀ ਨੂੰ ਭਾਰਤ ਦੇ ਗੁਜਰਾਤ ਸਟੇਟ ਦੀ ਗਿਫਟ ਸਿਟੀ ਵਿੱਚ ਆਪਣੇ ਇੰਡੀਆ ਕੈਂਪਸ ਦਾ ਡਾਇਰੈਕਟਰ ਨਿਯੁਕਤ ਕੀਤਾ ਹੈ। ਮੂਲ ਰੂਪ ਨਾਲ ਗੁਜਰਾਤ ਦੇ ਹੀ ਰਹਿਣ ਵਾਲੇ ਨਿਮਯ ਇੱਕ ਗਲੋਬਲ ਪੇਸ਼ੇਵਰ ਹਨ ਜੋ 2010 ਵਿੱਚ ਆਸਟ੍ਰੇਲੀਆ ਵਿੱਚ ਵਸ ਗਏ ਸਨ। ਉਨ੍ਹਾਂ ਨੇ UOW ਵਿੱਚ ਪ੍ਰੋਜੈਕਟ ਡਾਇਰੈਕਟਰ – ਕਮਿਸ਼ਨਿੰਗ (ਭਾਰਤ) ਵਜੋਂ ਅਹੁਦਾ ਸੰਭਾਲਿਆ ਹੋਏ, ਜਿਸ ਨੇ ਹੀ ਗਿਫਟ ਸਿਟੀ ਕੈਂਪਸ ਦੀ ਸਥਾਪਨਾ ਕੀਤੀ ਹੈ। ਕੈਂਪਸ ਡਾਇਰੈਕਟਰ ਵਜੋਂ ਨਿਮਯ ਦੀ ਭੂਮਿਕਾ ਯੂਨੀਵਰਸਿਟੀ ਦੇ ਵਿਦਿਅਕ ਉਦੇਸ਼ਾਂ ਦੀ ਸਫਲਤਾਪੂਰਵਕ ਅਦਾਇਗੀ ਨੂੰ ਯਕੀਨੀ ਬਣਾਉਣ ਲਈ ਰਣਨੀਤਕ ਇਨਪੁਟ ਅਤੇ ਕਾਰਜਸ਼ੀਲ ਅਤੇ ਵਿੱਤੀ ਅਗਵਾਈ ਪ੍ਰਦਾਨ ਕਰਨਾ ਅਤੇ ਉੱਚ ਗੁਣਵੱਤਾ ਵਾਲੇ ਵਿਦਿਆਰਥੀ ਅਨੁਭਵ ਨੂੰ ਪ੍ਰਾਪਤ ਕਰਨਾ ਹੋਵੇਗਾ।

Leave a Comment