ਮੈਲਬਰਨ: ਆਸਟ੍ਰੇਲੀਆ ’ਚ ਇੰਡੀਆ ਦੇ ਹਾਈ ਕਮਿਸ਼ਨਰ ਗੋਪਾਲ ਬਾਗਲੇ ਨੇ ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੋਂਗ ਨਾਲ ਮੁਲਾਕਾਤ ਕੀਤੀ। ਦੋਹਾਂ ਨੇ ਦੁਵਲੇ ਸਹਿਯੋਗ ਦੇ ਮੁੱਦਿਆਂ ’ਤੇ ਚਰਚਾ ਕੀਤੀ। ਕੈਨਬਰਾ ਵਿਚ ਭਾਰਤੀ ਹਾਈ ਕਮਿਸ਼ਨ ਨੇ ‘ਐਕਸ’ ’ਤੇ ਪੋਸਟ ਪਾ ਕੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਲਿਖਿਆ, ‘‘ਭਾਰਤ ਅਤੇ ਆਸਟਰੇਲੀਆ ਵਿਚਾਲੇ ਵਿਆਪਕ ਰਣਨੀਤਕ ਭਾਈਵਾਲੀ ਨਵੀਆਂ ਉਚਾਈਆਂ ਨੂੰ ਛੂਹਣ ਲਈ ਤਿਆਰ ਹੈ।’’ ਵਾਂਗ ਅਤੇ ਬਾਗਲੇ ਵਿਚਾਲੇ ਮੁਲਾਕਾਤ ਦੀ ਤਸਵੀਰ ਸਾਂਝੀ ਕਰਦਿਆਂ ਹਾਈ ਕਮਿਸ਼ਨ ਨੇ ਕਿਹਾ ਕਿ ਹਾਈ ਕਮਿਸ਼ਨਰ ਅਤੇ ਵਿਦੇਸ਼ ਮੰਤਰੀ ਨੇ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਦੁਵਲੇ ਸਹਿਯੋਗ ਦੇ ਸਾਰੇ ਪਹਿਲੂਆਂ ’ਤੇ ਕੀਮਤੀ ਚਰਚਾ ਕੀਤੀ। ਬਾਗਲੇ ਅਤੇ ਵਾਂਗ ਵਿਚਾਲੇ ਇਹ ਮੁਲਾਕਾਤ ਆਸਟ੍ਰੇਲੀਆਈ ਮੀਡੀਆ ਦੀਆਂ ਰੀਪੋਰਟਾਂ ਤੋਂ ਕੁੱਝ ਦਿਨ ਬਾਅਦ ਹੋਈ ਹੈ ਕਿ ਕੈਨਬਰਾ ਨੇ ਸੰਵੇਦਨਸ਼ੀਲ ਰੱਖਿਆ ਪ੍ਰਾਜੈਕਟਾਂ ਅਤੇ ਹਵਾਈ ਅੱਡੇ ਦੀ ਸੁਰੱਖਿਆ ਬਾਰੇ ਕਥਿਤ ਤੌਰ ’ਤੇ ਖੁਫੀਆ ਜਾਣਕਾਰੀ ਚੋਰੀ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿਚ 2020 ਵਿਚ ਦੋ ਭਾਰਤੀ ਜਾਸੂਸਾਂ ਨੂੰ ਦੇਸ਼ ਤੋਂ ਕੱਢ ਦਿਤਾ ਸੀ।
ਇਹ ਵੀ ਪੜ੍ਹੋ: ਕੀ ਇੰਡੀਆ ਕਰਵਾ ਰਿਹਾ ਸੀ ਆਸਟ੍ਰੇਲੀਆ ’ਚ ਜਾਸੂਸੀ? ਜਾਣੋ, ਕੀ ਕਹਿਣੈ ਆਸਟ੍ਰੇਲੀਆ ਸਰਕਾਰ ਦਾ – Sea7 Australia