‘ਆਸਟ੍ਰੇਲੀਆ ਦੇ ਹਾਊਸਿੰਗ ਸੰਕਟ ਲਈ ਇੰਟਰਨਸ਼ਨਲ ਸਟੂਡੈਂਟ ਜ਼ਿੰਮੇਵਾਰ ਨਹੀਂ’, ਸਟੂਡੈਂਟ ਅਕੋਮੋਡੇਸ਼ਨ ਕੌਂਸਲ ਦੀ ਤਾਜ਼ਾ ਨੇ ਕੀਤੇ ਵੱਡੇ ਖ਼ੁਲਾਸੇ

ਮੈਲਬਰਨ : ਸਟੂਡੈਂਟ ਅਕੋਮੋਡੇਸ਼ਨ ਕੌਂਸਲ ਦੀ ਇਕ ਰਿਪੋਰਟ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਇੰਟਰਨੈਸ਼ਨਲ ਸਟੂਡੈਂਟਸ ਆਸਟ੍ਰੇਲੀਆ ’ਚ ਚੱਲ ਰਹੇ ਹਾਊਸਿੰਗ ਸੰਕਟ ਦਾ ਕਾਰਨ ਨਹੀਂ ਹਨ। ਰਿਪੋਰਟ ਅਨੁਸਾਰ ਇੰਟਰਨੈਸ਼ਨਲ ਸਟੂਡੈਂਟਸ ਆਸਟ੍ਰੇਲੀਆ ਦੀ ਰੈਂਟਲ ਮਾਰਕੀਟ ਦਾ ਸਿਰਫ 4٪ ਬਣਦੇ ਹਨ।

ਤਾਜ਼ਾ ਰਿਪੋਰਟ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਬਾਰੇ ਗਲਤ ਧਾਰਨਾਵਾਂ ਨੂੰ ਇਹ ਕਹਿ ਕੇ ਦੂਰ ਕੀਤਾ ਗਿਆ ਹੈ ਕਿ 2020 ਤੋਂ ਕਿਰਾਏ ਵਿੱਚ ਵਾਧਾ, ਜਦੋਂ ਮਹਾਂਮਾਰੀ ਕਾਰਨ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਘੱਟ ਗਈ ਸੀ, ਇਸ ਵਿਚਾਰ ਨੂੰ ਚੁਣੌਤੀ ਦਿੰਦਾ ਹੈ ਕਿ ਇੰਟਰਨੈਸ਼ਨਲ ਸਟੂਡੈਂਟਸ ਹੀ ਮਕਾਨਾਂ ਦੀ ਘਾਟ ਦਾ ਕਾਰਨ ਬਣ ਰਹੇ ਹਨ। ਰਿਪੋਰਟ ’ਚ ਜ਼ੋਰ ਦੇ ਕੇ ਕਿਹਾ ਗਿਆ ਹੈ ਕਿ ਆਸਟ੍ਰੇਲੀਆ ਦੀ ਹਾਊਸਿੰਗ ਮਾਰਕੀਟ ਵਿਚ ਲੰਬੇ ਸਮੇਂ ਦੇ ਢਾਂਚਾਗਤ ਮੁੱਦੇ ਰੈਂਟਲ ਦਬਾਅ ਦਾ ਅਸਲ ਕਾਰਨ ਹਨ। ਰਿਪੋਰਟ ਵਿੱਚ ਹਾਊਸਿੰਗ ਦੀ ਸਥਿਤੀ ਵਿੱਚ ਯੋਗਦਾਨ ਪਾਉਣ ਵਾਲੇ ਹੋਰ ਕਾਰਕਾਂ ਨੂੰ ਵੀ ਉਜਾਗਰ ਕੀਤਾ ਗਿਆ ਹੈ, ਜਿਵੇਂ ਕਿ ਛੋਟੇ ਪਰਿਵਾਰਾਂ ਦਾ ਉਭਾਰ, ਇੰਟਰਸਟੇਟ ਪ੍ਰਵਾਸ, ਅਤੇ ਰਹਿਣ ਵਾਲੀਆਂ ਥਾਵਾਂ ਨੂੰ ਕੰਮ ਦੇ ਖੇਤਰਾਂ ਵਿੱਚ ਤਬਦੀਲ ਕਰਨਾ।

ਰਿਪੋਰਟ ਰੈਂਟਲ ਮਾਰਕੀਟ ਨੂੰ ਚਲਾਉਣ ਵਾਲੇ ਵੱਖੋ-ਵੱਖ ਕਾਰਨਾਂ ਦੀ ਵਿਆਪਕ ਸਮਝ ਦੀ ਮੰਗ ਕਰਦੀ ਹੈ। ਰਿਪੋਰਟ ’ਚ ਸੁਝਾਅ ਦਿੱਤਾ ਗਿਆ ਹੈ ਕਿ ਸਿਰਫ਼ ਸਟੂਡੈਂਟਸ ਦੇ ਰਹਿਣ ਲਈ ਬਣਾਏ ਮਕਾਨ (PBSA) ਦੀ ਅਨੁਮਾਨਤ ਸਪਲਾਈ ਮੰਗ ਨੂੰ ਪੂਰਾ ਨਹੀਂ ਕਰੇਗੀ। ਰਿਪੋਰਟ ’ਚ ਪ੍ਰਾਈਵੇਟ ਰੈਂਟਲ ਮਾਰਕੀਟ ‘ਤੇ ਦਬਾਅ ਨੂੰ ਘੱਟ ਕਰਨ ਲਈ ਸੁਰੱਖਿਅਤ ਅਤੇ ਚੰਗੀ ਤਰ੍ਹਾਂ ਪ੍ਰਬੰਧਿਤ ਸਟੂਡੈਂਟ ਹਾਊਸਿੰਗ ਦੀ ਜ਼ਰੂਰਤ ‘ਤੇ ਜ਼ੋਰ ਦਿੰਦਾ ਹੈ।

Leave a Comment