ਮੈਲਬਰਨ ’ਚ ਬੈਂਡੀਗੋ ਏਅਰਪੋਰਟ ਦੇ ਨਵੇਂ ਟਰਮੀਨਲ ਦਾ ਉਦਘਾਟਨ, ਵਿਕਟੋਰੀਆ ਦੀ ਪ੍ਰੀਮੀਅਰ ਨੇ ਦਸੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ

ਮੈਲਬਰਨ: ਬੈਂਡੀਗੋ ਹਵਾਈ ਅੱਡੇ ‘ਤੇ ਨਵਾਂ ਟਰਮੀਨਲ ਅਤੇ ਬਿਜ਼ਨਸ ਪਾਰਕ ਅੱਜ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ। ਵਿਕਟੋਰੀਆ ਦੇ ਪ੍ਰੀਮੀਅਰ ਅਤੇ ਬੈਂਡੀਗੋ ਈਸਟ ਲਈ ਮੈਂਬਰ ਜੈਸਿੰਟਾ ਐਲਨ ਨੇ ਨਵੇਂ ਹਵਾਈ ਅੱਡੇ ਦੀ ਰਿਬਨ ਕਟਾਈ ਮੌਕੇ ਕਿਹਾ ਕਿ ਇਹ ਨਵਾਂ ਟਰਮੀਨਲ ਬੈਂਡੀਗੋ ਵਿੱਚ ਵਧੇਰੇ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਦੇ ਨਾਲ ਹੀ ਲੋਕਾਂ ਲਈ ਨੌਕਰੀਆਂ ਵੀ ਪੈਦਾ ਕਰੇਗਾ। ਇਹ ਲਗਭਗ 1.2 ਕਰੋੜ ਡਾਲਰ ਦਾ ਪ੍ਰੋਜੈਕਟ ਸਰਕਾਰ ਦੇ ਤਿੰਨਾਂ ਪੱਧਰਾਂ ਵਿਚਕਾਰ ਇੱਕ ਸਾਂਝੀ ਪਹਿਲ ਹੈ, ਜਿਸ ਵਿੱਚ ਅਲਬਾਨੀਜ਼ ਅਤੇ ਐਲਨ ਲੇਬਰ ਸਰਕਾਰ ਦਾ ਨਿਵੇਸ਼ 45-45 ਲੱਖ ਡਾਲਰ ਅਤੇ ਗ੍ਰੇਟਰ ਬੈਂਡੀਗੋ ਸ਼ਹਿਰ ਨੇ 30 ਲੱਖ ਡਾਲਰ ਦਾ ਯੋਗਦਾਨ ਦਿੱਤਾ ਹੈ। ਨਵਾਂ ਟਰਮੀਨਲ ਪਿਛਲੀ ਇਮਾਰਤ ਨਾਲੋਂ ਲਗਭਗ ਚਾਰ ਗੁਣਾ ਵੱਡਾ ਹੈ ਅਤੇ ਇਸ ਵਿੱਚ ਨਵੀਆਂ ਚੈੱਕ-ਇਨ ਸਹੂਲਤਾਂ, ਇੱਕ ਡਿਪਾਰਚਰ ਲਾਊਂਜ, ਅਪਗ੍ਰੇਡ ਰੈਸਟਰੂਮ, ਭਵਿੱਖ ਦੀ ਸੁਰੱਖਿਆ ਸਕ੍ਰੀਨਿੰਗ ਲਈ ਪ੍ਰਬੰਧ, ਅਤੇ ਇੱਕ ਇਨਡੋਰ ਅਰਾਈਵਲ ਏਰੀਆ ਅਤੇ ਬੈਗੇਜ ਕੁਲੈਕਸ਼ਨ ਸ਼ਾਮਲ ਹੈ। ਇਸ ਪ੍ਰੋਜੈਕਟ ਵਿੱਚ ਇੱਕ 183 ਕਾਰਾਂ ਲਈ ਪਾਰਕਿੰਗ ਅਤੇ ਇੱਕ ਵਿਸਥਾਰਿਤ ਏਪਰਨ ਵੀ ਹੈ ਜੋ ਦੋ 70 ਸੀਟਾਂ ਵਾਲੇ ਜਹਾਜ਼ਾਂ ਨੂੰ ਖੜ੍ਹਾ ਕਰ ਸਕਦਾ ਹੈ।

Leave a Comment