ਸਿਡਨੀ ’ਚ ਚਾਕੂਬਾਜ਼ੀ ਦੀਆਂ ਘਟਨਾਵਾਂ ਮਗਰੋਂ ਆਸਟ੍ਰੇਲੀਆ ’ਚ ਆਤਮਰਖਿਆ ਲਈ ਵਧੀ ਇਸ ਚੀਜ਼ ਦੀ ਮੰਗ, ਪਾਬੰਦੀ ਹਟਾਉਣ ਲਈ ਆਨਲਾਈਨ ਪਟੀਸ਼ਨ ਵੀ ਸ਼ੁਰੂ

ਮੈਲਬਰਨ: ਸਿਡਨੀ ’ਚ ਪਿਛਲੇ ਦਿਨੀਂ ਵਾਪਰੀਆਂ ਚਾਕੂਬਾਜ਼ੀ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਵੈਸਟਰਨ ਆਸਟ੍ਰੇਲੀਆ (WA) ’ਚ ਆਪਣੀ ਸੁਰੱਖਿਆ ਲਈ ਪੈਪਰ ਸਪ੍ਰੇ (Pepper Spray) ਦੀ ਮੰਗ ’ਚ ਵਾਧਾ ਵੇਖਣ ਨੂੰ ਮਿਲਿਆ ਹੈ। WA ਦੇ ਇੱਕ ਰੀਟੇਰਲ ਜੈਫ਼ ਰੋਡਵੈੱਲ ਨੇ ਕਿਹਾ ਕਿ ਸਿਡਨੀ ਦੇ ਬੋਂਡਾਈ ਜੰਕਸ਼ਨ ਵੈਸਟਫ਼ੀਲਡ ’ਚ ਚਾਕੂਬਾਜ਼ੀ ’ਚ ਪੰਜ ਔਰਤਾਂ ਸਮੇਤ ਛੇ ਜਣਿਆਂ ਦੇ ਕਤਲ ਤੋਂ ਬਾਅਦ ਉਸ ਦੀ ਵੈੱਬਸਾਈਟ ’ਤੇ ਪੈਪਰ ਸਪ੍ਰੇ ਦੀ ਵਿਕਰੀ ਚਾਰ ਗੁਣਾ ਜ਼ਿਆਦਾ ਹੋ ਗਈ ਹੈ।

ਕਈ ਲੋਕਾਂ ਵੱਲੋਂ ਆਸਟ੍ਰੇਲੀਆ ’ਚ ਪੈਪਰ ਸਪ੍ਰੇ ਦੀ ਦੁਰਵਰਤੋਂ ਕਰਨ ਦੀਆਂ ਘਟਨਾਵਾਂ ਸਾਹਮਣੇ ਆਉਣ ਕਾਰਨ ਇਸ ’ਤੇ WA ਤੋਂ ਇਲਾਵਾ ਹੋਰਨਾਂ ਸਟੇਟਾਂ ’ਚ ਪਾਬੰਦੀ ਲਗਾਈ ਗਈ ਹੈ। ਪਰ ਹੁਣ ਇਸ ਨੂੰ ਪੂਰੇ ਆਸਟ੍ਰੇਲੀਆ ’ਚ ਕਾਨੂੰਨੀ ਦਰਜਾ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ। ਮੈਲਬਰਨ ਦੀ ਇੱਕ ਇੰਫ਼ਲੂਐਂਸਰ ਅਤੇ ਦੋ ਬੱਚਿਆਂ ਦੀ ਮਾਂ ਜੇਡ ਹੋਵਾਰਡ ਨੇ ਔਰਤਾਂ ਨੂੰ ਆਪਣੀ ਸੁਰੱਖਿਆ ਲਈ ਪੈਪਰ ਸਪ੍ਰੇ ਰੱਖਣ ਦੀ ਇਜਾਜ਼ਤ ਦੇਣ ਦੀ ਮੰਗ ਕਰਦੀ ਆਨਲਾਈਲ ਪਟੀਸ਼ਨ ਸ਼ੁਰੂ ਕੀਤੀ ਹੈ ਜਿਸ ’ਤੇ ਹਜ਼ਾਰਾਂ ਲੋਕਾਂ ਨੇ ਸਾਈਨ ਵੀ ਕਰ ਦਿੱਤੇ ਹਨ।

Leave a Comment