41% ਇੰਟਰਨੈਸ਼ਨਲ ਸਟੂਡੈਂਟ ਆਸਟ੍ਰੇਲੀਆ ਦੀ ਤਾਜ਼ਾ ਮਾਈਗ੍ਰੇਸ਼ਨ ਨੀਤੀ ਵਿੱਚ ਤਬਦੀਲੀਆਂ ਤੋਂ ਅਣਜਾਣ : ਸਰਵੇਖਣ

ਮੈਲਬਰਨ : ਐਸੈਂਟ ਵਨ ਦੇ ਇੱਕ ਤਾਜ਼ਾ ਸਰਵੇਖਣ ਵਿੱਚ ਪਾਇਆ ਗਿਆ ਹੈ ਕਿ ਚੀਨ, ਭਾਰਤ, ਫਿਲੀਪੀਨਜ਼ ਅਤੇ ਕੋਲੰਬੀਆ ਦੇ 41٪ ਇੰਟਰਨੈਸ਼ਨਲ ਸਟੂਡੈਂਟ ਆਸਟ੍ਰੇਲੀਆ ਦੀਆਂ ਮਾਈਗ੍ਰੇਸ਼ਨ ਨੀਤੀਆਂ ਵਿੱਚ ਹਾਲੀਆ ਤਬਦੀਲੀਆਂ ਤੋਂ ਅਣਜਾਣ ਹਨ। ਇਨ੍ਹਾਂ ਤਬਦੀਲੀਆਂ ਦਾ ਉਦੇਸ਼ ਇਮੀਗ੍ਰੇਸ਼ਨ ’ਤੇ ਕਾਬੂ ਕਰਨਾ ਅਤੇ ਨੌਕਰੀ ਦੇ ਮੌਕਿਆਂ ਨੂੰ ਆਉਣ ਵਾਲੇ ਵਿਦਿਆਰਥੀਆਂ ਦੀ ਸਕਿੱਲ ਅਤੇ ਜਿਸ ਵਿਸ਼ੇ ਦੀ ਉਹ ਪੜ੍ਹਾਈ ਕਰ ਰਹੇ ਹਨ ਉਸੇ ਖੇਤਰਾਂ ਨਾਲ ਜੋੜਨਾ ਹੈ। ਮੌਜੂਦਾ ਇੰਟਰਨੈਸ਼ਨਲ ਸਟੂਡੈਂਟਸ ਵਿੱਚੋਂ ਸਿਰਫ 23٪ ਆਪਣੀ ਪੜ੍ਹਾਈ ਨਾਲ ਸਬੰਧਤ ਖੇਤਰਾਂ ਵਿੱਚ ਰੁਜ਼ਗਾਰ ਪ੍ਰਾਪਤ ਕਰਦੇ ਹਨ। ਇਹ ਵਿਸ਼ੇਸ਼ ਤੌਰ ‘ਤੇ ਇੰਜੀਨੀਅਰਿੰਗ ਅਤੇ ਆਈ.ਟੀ. ਗ੍ਰੈਜੂਏਟਾਂ ਲਈ ਸੱਚ ਹੈ।

ਕੀ ਹੋਈਆਂ ਤਬਦੀਲੀਆਂ?

2024 ਦੇ ਅੱਧ ਤੋਂ ਬਾਾਅਦ ਟੈਂਪਰੇਰੀ ਗ੍ਰੈਜੂਏਟ ਵੀਜ਼ਾ (ਸਬਕਲਾਸ 485) ਦੀ ਮਿਆਦ ਨੂੰ ਦੋ ਸਾਲ ਲਈ ਵਧਾਉਣਾ ਬੰਦ ਕਰ ਦਿੱਤਾ ਜਾਵੇਗਾ। ਹਾਲਾਂਕਿ, ਇੰਟਰਨੈਸ਼ਨਲ ਗ੍ਰੈਜੂਏਟ ਜੋ ਆਸਟ੍ਰੇਲੀਅਨ ਸਟੱਡੀ ਦੀ ਜ਼ਰੂਰਤ ਨੂੰ ਪੂਰਾ ਕਰਦੇ ਹਨ, ਮੌਜੂਦਾ ਟੈਂਪਰੇਰੀ ਗ੍ਰੈਜੂਏਟ (ਪੋਸਟ-ਸਟੱਡੀ ਵਰਕ ਸਟ੍ਰੀਮ) ਵੀਜ਼ਾ ਲਈ ਯੋਗ ਰਹਿਣਗੇ। ਇਸ ਤੋਂ ਇਲਾਵਾ ਆਸਟ੍ਰੇਲੀਆ ਸਰਕਾਰ ਨੇ ਫ਼ਰਜ਼ੀ ਵਿਦਿਆਰਥੀ ਦੀ ਪਛਾਣ ਕਰਨ ਲਈ ਟੈਸਟ ਦੀ ਸ਼ੁਰੂਆਤ ਵੀ ਕੀਤੀ ਹੈ, ਜਿਸ ’ਚ ਅੰਗਰੇਜ਼ੀ ਭਾਸ਼ਾ ਦੀਆਂ ਸਖਤ ਜ਼ਰੂਰਤਾਂ ਅਤੇ “ਉੱਚ ਜੋਖਮ ਵਾਲੀਆਂ” ਯੂਨੀਵਰਸਿਟੀਆਂ ਲਈ ਸਟੂਡੈਂਟ ਵੀਜ਼ਾ ਪ੍ਰੋਸੈਸਿੰਗ ਨੂੰ ਤਰਜੀਹ ਦੇਣ ਵਰਗੇ ਉਪਾਵਾਂ ਰਾਹੀਂ ਵਿਦਿਆਰਥੀ ਵੀਜ਼ਾ ਅਰਜ਼ੀਆਂ ਦੀ ਪੜਤਾਲ ਵਧਾ ਦਿੱਤੀ ਹੈ।

ਚਿੰਤਾ ’ਚ ਹਨ ਸਟੁਡੈਂਟ, ਕਈਆਂ ਨੇ ਮੋੜਿਆ ਆਸਟ੍ਰੇਲੀਆ ਤੋਂ ਮੂੰਹ

ਇਨ੍ਹਾਂ ਤਬਦੀਲੀਆਂ ਨੇ ਇੰਟਰਨੈਸ਼ਨਲ ਸਟੂਡੈਂਟਸ ਵਿੱਚ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ, ਜਿਸ ਨਾਲ ਗ੍ਰੈਜੂਏਸ਼ਨ ਤੋਂ ਬਾਅਦ PR ਅਤੇ ਪੂਰੇ ਸਮੇਂ ਦੇ ਰੁਜ਼ਗਾਰ ਦੀਆਂ ਸੰਭਾਵਨਾਵਾਂ ਪ੍ਰਭਾਵਿਤ ਹੋਈਆਂ ਹਨ। ਇੱਕ ਚੌਥਾਈ ਤੋਂ ਵੱਧ (27٪) ਸੰਭਾਵਿਤ ਵਿਦਿਆਰਥੀ ਆਸਟ੍ਰੇਲੀਆ ਵਿੱਚ ਪੜ੍ਹਾਈ ਕਰਨ ਦੇ ਆਪਣੇ ਫੈਸਲੇ ‘ਤੇ ਮੁੜ ਵਿਚਾਰ ਕਰ ਰਹੇ ਹਨ, ਅਤੇ ਲਗਭਗ 14٪ ਮੌਜੂਦਾ ਵਿਦਿਆਰਥੀ ਇਨ੍ਹਾਂ ਨੀਤੀਗਤ ਤਬਦੀਲੀਆਂ ਕਾਰਨ ਆਸਟ੍ਰੇਲੀਆ ਵਿੱਚ ਆਪਣੀ ਸਿੱਖਿਆ ਜਾਰੀ ਰੱਖਣ ਬਾਰੇ ਅਨਿਸ਼ਚਿਤ ਹਨ।

ਇਹ ਵੀ ਪੜ੍ਹੋ : ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਕਾਨੂੰਨਾਂ ਵਿੱਚ ਇਸ ਮਹੀਨੇ ਹੋਣ ਜਾ ਰਹੀਆਂ ਨੇ ਚਾਰ ਮਹੱਤਵਪੂਰਨ ਤਬਦੀਲੀਆਂ, ਜਾਣੋ ਕੀ ਹੋ ਰਿਹੈ ਅਪਡੇਟ – Sea7 Australia

Leave a Comment