ਗੰਗਾ ਦਾ ਪਵਿੱਤਰ ਜਲ ਵੀ ਆਸਟ੍ਰੇਲੀਆ ਦੇ ਹਵਾਈ ਅੱਡਿਆਂ ਹੋ ਜਾਂਦੈ ਜ਼ਬਤ! ਜਾਣੋ ਕਾਰਨ

ਮੈਲਬਰਨ : ਪਿਛਲੇ ਸਾਲ ਆਸਟ੍ਰੇਲੀਆ ਦੇ ਹਵਾਈ ਅੱਡਿਆਂ ਅਤੇ ਡਾਕ ਕੇਂਦਰਾਂ ‘ਤੇ ਬਾਇਓਸਕਿਓਰਿਟੀ ਅਧਿਕਾਰੀਆਂ ਨੇ ਜਿਨ੍ਹਾਂ ਚੀਜ਼ਾਂ ਨੂੰ ਜ਼ਬਤ ਕਰ ਲਿਆ ਉਨ੍ਹਾਂ ’ਚ ਗੰਗਾ ਨਦੀ ਦਾ ਪਵਿੱਤਰ ਜਲ ਵੀ ਸ਼ਾਮਲ ਹੈ। ਇਹ ਪਿਛਲੇ ਸਾਲ ਆਸਟ੍ਰੇਲੀਆਈ ਹਵਾਈ ਅੱਡਿਆਂ ਅਤੇ ਡਾਕ ਕੇਂਦਰਾਂ ‘ਤੇ ਬਾਇਓਸਕਿਓਰਿਟੀ ਅਧਿਕਾਰੀਆਂ ਵੱਲੋਂ ਰੋਕੀਆਂ ਗਈਆਂ ਅਸਾਧਾਰਣ ਚੀਜ਼ਾਂ ਵਿੱਚੋਂ ਇੱਕ ਸੀ ਜਿਨ੍ਹਾਂ ’ਚ ਗਧਿਆਂ ਤੋਂ ਬਣਿਆ ਕਾਮਰੋਧਕ, ਇਕ ਜਿਊਂਦਾ ਡੱਡੂ, ਬੱਤਖ ਦੀਆਂ ਸੁੱਕੀਆਂ ਕਿਡਨੀਆਂ, ਕੇਲੇ ਦਾ ਦਰੱਖ਼ਤ ਵੀ ਸ਼ਾਮਲ ਹੈ। ਗੰਗਾ ਦਾ ਪਵਿੱਤਰ ਜਲ ਕੈਨਬਰਾ ਦੇ ਹਵਾਈ ਅੱਡੇ ‘ਤੇ ਪਾਇਆ ਗਿਆ ਸੀ।

ਅਜਿਹੀਆਂ ਚੀਜ਼ਾਂ ਨੂੰ ਰੋਕਣਾ ਆਸਟ੍ਰੇਲੀਆ ਦੇ ਵਾਤਾਵਰਣ, ਸੈਰ-ਸਪਾਟਾ ਅਤੇ ਖੇਤੀਬਾੜੀ ਉਦਯੋਗ ਨੂੰ ਸੰਭਾਵਿਤ ਖਤਰਿਆਂ ਤੋਂ ਬਚਾਉਣ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ। ਬਾਇਓਸਕਿਓਰਿਟੀ ਸੇਵਾਵਾਂ, ਜਿਸ ਵਿੱਚ 50 ਸਨੀਫਰ ਕੁੱਤੇ ਅਤੇ ਕਈ ਐਕਸ-ਰੇ ਡਿਟੈਕਟਰ ਸ਼ਾਮਲ ਹਨ, ਦੀ ਵਰਤੋਂ ਕੀੜਿਆਂ ਅਤੇ ਬਿਮਾਰੀਆਂ ਨੂੰ ਦੇਸ਼ ਤੋਂ ਬਾਹਰ ਰੱਖਣ ਅਤੇ ‘ਆਸਟ੍ਰੇਲੀਆ ਦੀ ਜੀਵਨ ਸ਼ੈਲੀ’ ਦੀ ਰੱਖਿਆ ਕਰਨ ਲਈ ਕੀਤੀ ਜਾਂਦੀ ਹੈ। ਪਿਛਲੇ ਸਾਲ ਹਵਾਈ ਅੱਡਿਆਂ ’ਤੇ 4 ਲੱਖ ਚੀਜ਼ਾਂ ਨੂੰ ਆਸਟ੍ਰੇਲੀਆ ਦੇ ਵਾਤਾਵਰਣ ਲਈ ਖ਼ਤਰਾ ਮੰਨਿਆ ਗਿਆ ਸੀ ਅਤੇ 50 ਹਜ਼ਾਰ ਹੋਰ ਚੀਜ਼ਾਂ ਨੂੰ ਮੇਲ ਕੇਂਦਰਾਂ ’ਚ ਰੋਕਿਆ ਗਿਆ। ਸਾਰੀਆਂ ਰੋਕੀਆਂ ਗਈਆਂ ਚੀਜ਼ਾਂ ਨੂੰ ਜ਼ਬਤ ਨਹੀਂ ਕੀਤਾ ਗਿਆ ਜਾਂ ਨਿਪਟਾਰਾ ਨਹੀਂ ਕੀਤਾ ਗਿਆ।

Leave a Comment