ਮੈਲਬਰਨ : ਹਾਊਸਿੰਗ ਮੰਤਰੀ ਕ੍ਰਿਸ ਬਿਸ਼ਪ ਨੇ ਐਲਾਨ ਕੀਤਾ ਹੈ ਕਿ ਅਗਲੇ ਮਹੀਨੇ ਸੰਸਦ ਵਿਚ ਨਵੇਂ ਕਾਨੂੰਨ ਦੇ ਆਉਣ ਨਾਲ ਕਿਰਾਏਦਾਰਾਂ ਅਤੇ ਮਕਾਨ ਮਾਲਕਾਂ ਲਈ ਬਹੁਤ ਸਾਰੀਆਂ ਤਬਦੀਲੀਆਂ ਹੋਣ ਜਾ ਰਹੀਆਂ ਹਨ। ਕਈ ਤਬਦੀਲੀਆਂ ACT ਪਾਰਟੀ ਨਾਲ ਨੈਸ਼ਨਲ ਦੇ ਗੱਠਜੋੜ ਸਮਝੌਤੇ ਦਾ ਵੀ ਹਿੱਸਾ ਹਨ। ਸਰਕਾਰ ਮੁਤਾਬਕ ਇਹ ਕਾਨੂੰਨ ਅਗਲੇ ਮਹੀਨੇ ਸੰਸਦ ‘ਚ ਜਾਵੇਗਾ ਪਰ ਨਵੇਂ ਨਿਯਮਾਂ ਦੇ 2025 ਦੀ ਸ਼ੁਰੂਆਤ ਤੱਕ ਲਾਗੂ ਹੋਣ ਦੀ ਉਮੀਦ ਨਹੀਂ ਹੈ। ਬਿਸ਼ਪ ਨੇ ਕਿਹਾ, “ਨਿਊਜ਼ੀਲੈਂਡ ਦੇ ਰਿਹਾਇਸ਼ੀ ਸੰਕਟ ਨੂੰ ਖਤਮ ਕਰਨ ਲਈ, ਸਾਨੂੰ ਸਪਲਾਈ ਵਧਾਉਣ ਲਈ ਹਰ ਸਾਧਨ ਦੀ ਵਰਤੋਂ ਕਰਨ ਦੀ ਜ਼ਰੂਰਤ ਹੈ।
ਤਬਦੀਲੀਆਂ ਕੀ ਹਨ?
ਇਨ੍ਹਾਂ ਤਬਦੀਲੀਆਂ ਵਿੱਚ ਸਮੇਂ-ਸਮੇਂ ‘ਤੇ ਕਿਰਾਏਦਾਰੀ ਲਈ 90 ਦਿਨਾਂ ਦੀ “ਨੋ ਕਾਜ਼” ਟਰਮੀਨੇਸ਼ਨ ਨੂੰ ਦੁਬਾਰਾ ਲਾਗੂ ਕਰਨਾ ਸ਼ਾਮਲ ਹੈ, ਜਿਸ ਦਾ ਮਤਲਬ ਹੈ ਕਿ ਮਕਾਨ ਮਾਲਕ ਬਿਨਾਂ ਕੋਈ ਕਾਰਨ ਦੱਸੇ ਕਿਰਾਏਦਾਰੀ ਨੂੰ ਖਤਮ ਕਰ ਸਕਦੇ ਹਨ। ਇਸ ਸਮੇਂ ਮਕਾਨ ਮਾਲਕਾਂ ਸਿਰਫ ਉਸੇ ਸ਼ਰਤ ’ਤੇ ਕਿਰਾਏਦਾਰੀ ਨੂੰ ਖਤਮ ਕਰ ਸਕਦੇ ਹਨ ਜੇ ਉਹ ਘਰ ਵਿੱਚ ਜਾ ਕੇ ਖ਼ੁਦ ਰਹਿਣਾ ਚਾਹੁਣ, ਵੇਚਣਾ ਹੋਵੇ ਜਾਂ ਰੇਨੋਵੇਸ਼ਨ ਕਰਨੀ ਹੋਵੇ, ਜਾਂ ਜੇ ਕਿਰਾਏਦਾਰ ਕਿਰਾਏ ਦਾ ਭੁਗਤਾਨ ਨਹੀਂ ਕਰ ਰਿਹਾ ਹੈ।
ਪੀਰੀਓਡਿਕ ਟੀਨੈਂਸੀ ਦੇ ਮਾਮਲੇ ’ਚ, ਮਕਾਨ ਮਾਲਕਾਂ ਲਈ ਮਿਆਦ ਦੇ ਅੰਤ ‘ਤੇ, ਬਿਨਾਂ ਕੋਈ ਖਾਸ ਕਾਰਨ ਦੱਸੇ ਕਿਰਾਏਦਾਰੀ ਖਤਮ ਕਰਨ ਦੀ ਯੋਗਤਾ ਨੂੰ ਵੀ ਦੁਬਾਰਾ ਪੇਸ਼ ਕੀਤਾ ਜਾਵੇਗਾ। ਪੀਰੀਓਡਿਕ ਟੀਨੈਂਸੀ ਲਈ ਕਿਰਾਏਦਾਰੀ ਨੂੰ ਖਤਮ ਕਰਨ ਲਈ ਨੋਟਿਸ ਦੀ ਮਿਆਦ ਵੀ ਬਦਲ ਰਹੀ ਹੈ। ਮਕਾਨ ਮਾਲਕਾਂ ਜੇਕਰ ਪ੍ਰਾਪਰਟੀ ’ਚ ਖ਼ੁਦ ਨੂੰ ਜਾਂ ਪਰਿਵਾਰ ਦੇ ਕਿਸੇ ਮੈਂਬਰ ਨੂੰ ਵਸਾਉਣਾ ਚਾਹੁੰਦੇ ਹਨ, ਜਾਂ ਜੇ ਕਿਰਾਏਦਾਰੀ ਐਗਰੀਮੈਂਟ ਵਿੱਚ ਨੋਟ ਕੀਤਾ ਗਿਆ ਹੈ ਕਿ ਪ੍ਰਾਪਰਟੀ ਆਮ ਤੌਰ ‘ਤੇ ਇੰਪਲੋਈ ਨੂੰ ਰੱਖਣ ਲਈ ਵਰਤੀ ਜਾਂਦੀ ਹੈ, ਅਤੇ ਉਹ ਕਿਸੇ ਇੰਪਲੋਈ ਨੂੰ ਪ੍ਰਾਪਰਟੀ ਵਿੱਚ ਠਹਿਰਾਉਣਾ ਚਾਹੁੰਦੇ ਹਨ।