ਆਸਟ੍ਰੇਲੀਆ ’ਚ ਆ ਕੇ ਅੰਸ਼ਿਕਾ ਸਿੰਘ ਨੇ ਗੱਡੇ ਸਫ਼ਲਤਾ ਦੇ ਝੰਡੇ, ਆਸਟ੍ਰੇਲੀਆ ਸਰਕਾਰ ਨੇ ਵੀ ਕੀਤਾ ਸਨਮਾਨ

ਮੈਲਬਰਨ : ਭਾਰਤੀ ਮੂਲ ਦੀ ਅੰਸ਼ਿਕਾ ਸਿੰਘ ਵੱਲੋਂ 2022 ਵਿੱਚ ਬਣਾਈ ਇੱਕ ਵਿਲੱਖਣ ਮੋਬਾਈਲ ਐਪ ਪੂਰੇ ਆਸਟ੍ਰੇਲੀਆ ’ਚ ਮਸ਼ਹੂਰ ਹੋ ਰਹੀ ਹੈ। ਇਹ ਪ੍ਰਾਜੈਕਟ ਉਸ ਵੱਲੋਂ ਇੱਕ ਸਟਾਰਟ ਅੱਪ ਵਜੋਂ ਸ਼ੁਰੂ ਕੀਤਾ ਸੀ। ਦੋ ਸਾਲਾਂ ਤੋਂ ਵੀ ਘੱਟ ਸਮੇਂ ‘ਚ ਕੰਪਨੀ ਦਾ ਮੁੱਲ 27 ਕਰੋੜ ਰੁਪਏ ਹੋ ਗਿਆ ਹੈ। ਅੰਸ਼ਿਕਾ ਨੂੰ ਇਸ ਸਟਾਰਟਅੱਪ ਲਈ ਆਸਟ੍ਰੇਲੀਆਈ ਸਰਕਾਰ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਸੀ।

ਅੰਸ਼ਿਕਾ ਸਿੰਘ ਇੰਡੀਆ ਦੇ ਸਟੇਟ ਉੱਤਰ ਪ੍ਰਦੇਸ਼ ’ਚ ਸਥਿਤ ਗ੍ਰੇਟਰ ਨੋਇਡਾ ਅਥਾਰਟੀ ਵਿੱਚ ਓ.ਐਸ.ਡੀ. ਸੰਤੋਸ਼ ਕੁਮਾਰ ਦੀ ਵੱਡੀ ਧੀ ਹੈ। ਅੰਸ਼ਿਕਾ ਦਾ ਪਰਿਵਾਰ ਮੂਲ ਰੂਪ ਨਾਲ ਹਾਥਰਸ ਦਾ ਰਹਿਣ ਵਾਲਾ ਹੈ। ਅੰਸ਼ਿਕਾ ਨੇ ਡੀ.ਪੀ.ਐਸ. ਨੋਇਡਾ ਤੋਂ ਆਪਣੀ 12ਵੀਂ ਜਮਾਤ ਪੂਰੀ ਕੀਤੀ ਅਤੇ 2017 ਵਿੱਚ ਰਾਇਲ ਮੈਲਬਰਨ ਇੰਸਟੀਚਿਊਟ ਆਫ ਟੈਕਨਾਲੋਜੀ ਤੋਂ ਸਕਾਲਰਸ਼ਿਪ ਨਾਲ ਗ੍ਰੈਜੂਏਸ਼ਨ ਕੀਤੀ। ਇਸ ਤੋਂ ਬਾਅਦ 2022 ‘ਚ ਉਨ੍ਹਾਂ ਨੇ ਆਪਣੇ ਦਮ ‘ਤੇ ਆਊਟ-ਰੀਡ (out-read.com) ਐਪ ਨਾਂ ਦੀ ਸਟਾਰਟਅੱਪ ਕੰਪਨੀ ਦਾ ਨੀਂਹ ਪੱਥਰ ਰੱਖਿਆ। ਇਸ ਐਪ ਨਾਲ ਤੁਸੀਂ ਕੁਝ ਸਕਿੰਟਾਂ ‘ਚ ਕਿਸੇ ਵੀ ਵੱਡੇ ਦਸਤਾਵੇਜ਼ ਦਾ ਸੰਖੇਪ (ਉਹੀ) ਪ੍ਰਾਪਤ ਕਰ ਸਕਦੇ ਹੋ।

ਐਪ ਦੇ ਲਾਂਚ ਹੋਣ ਤੋਂ ਬਾਅਦ ਵੱਡੀ ਗਿਣਤੀ ‘ਚ ਸੰਸਥਾਵਾਂ ਅਤੇ ਵਿਅਕਤੀਆਂ ਨੇ ਵੀ ਇਸ ਨੂੰ ਸਬਸਕ੍ਰਾਈਬ ਕੀਤਾ ਹੈ। ਇਸ ਨੂੰ ਆਸਟ੍ਰੇਲੀਆ ਦੇ ਸਰਬੋਤਮ ਸਟਾਰਟਅੱਪਾਂ ਵਿੱਚੋਂ ਇੱਕ ਚੁਣਿਆ ਗਿਆ ਸੀ, ਜਿਸ ਲਈ ਅੰਸ਼ਿਕਾ ਨੂੰ ਸਾਊਥ ਆਸਟ੍ਰੇਲੀਆ ਸਰਕਾਰ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਸੀ। ਉਹ ਇਸ ਸਮੇਂ ਮੈਲਬਰਨ ਵਿੱਚ ਰਹਿ ਰਹੀ ਹੈ।

ਅੰਸ਼ਿਕਾ ਦਾ ਕਹਿਣਾ ਹੈ ਕਿ ਇਹ ਵਿਚਾਰ ਉਸ ਦੇ ਮਨ ਵਿੱਚ ਪੜ੍ਹਾਈ ਦੌਰਾਨ ਆਇਆ ਸੀ। ਅੰਸ਼ਿਕਾ ਜਲਦੀ ਹੀ ਆਪਣੇ ਪੈਰਾਂ ‘ਤੇ ਖੜ੍ਹੀ ਹੋਣਾ ਚਾਹੁੰਦੀ ਸੀ। ਉਸ ਨੇ ਇਸ ‘ਤੇ ਕੰਮ ਕਰਨਾ ਸ਼ੁਰੂ ਕੀਤਾ ਅਤੇ ਦੋ ਸਾਲਾਂ ਦੀ ਸਖਤ ਮਿਹਨਤ ਤੋਂ ਬਾਅਦ, ਉਸ ਨੇ ਗਾਜ਼ੀਆਬਾਦ ਦੀ ਆਪਣੀ ਸਹਿਪਾਠੀ ਜਾਨਹਵੀ ਚੌਧਰੀ ਨਾਲ ਮਿਲ ਕੇ ਇਸ ਐਪ ਨੂੰ ਤਿਆਰ ਕੀਤਾ। ਉਨ੍ਹਾਂ ਦਾ ਟੀਚਾ ਅਗਲੇ ਪੰਜ ਸਾਲਾਂ ‘ਚ ਇਸ ਕੰਪਨੀ ਦੀ ਮਾਰਕੀਟ ਵੈਲਿਊ ਨੂੰ ਕਰੀਬ ਢਾਈ ਹਜ਼ਾਰ ਕਰੋੜ ਰੁਪਏ ਤੱਕ ਪਹੁੰਚਾਉਣਾ ਹੈ। ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਇਸ ਐਪ ਨੂੰ ਪ੍ਰਸਿੱਧ ਬਣਾਇਆ ਜਾਵੇ, ਤਾਂ ਜੋ ਇਸ ਦੀ ਵਰਤੋਂ ਵਿਦਿਅਕ ਸੰਸਥਾਵਾਂ, ਕੰਪਨੀਆਂ, ਖੋਜ ਕੇਂਦਰਾਂ ਆਦਿ ਵਿੱਚ ਕੀਤੀ ਜਾ ਸਕੇ।

Leave a Comment