ਆਸਟ੍ਰੇਲੀਆ ’ਚ ਕਦੋਂ ਮਨਾਈ ਜਾਵੇਗੀ ਈਦ? ਜਾਣੋ ਆਸਟ੍ਰੇਲੀਆਈ ਫਤਵਾ ਕੌਂਸਲ ਨੇ ਕੀ ਕੀਤਾ ਐਲਾਨ

ਮੈਲਬਰਨ : ਦੱਸ ਦੇਈਏ ਕਿ ਈਦ ਦੀਆਂ ਤਿਆਰੀਆਂ ਸਿਰਫ ਆਸਟ੍ਰੇਲੀਆ ਹੀ ਨਹੀਂ ਬਲਕਿ ਪੂਰੀ ਦੁਨੀਆ ‘ਚ ਜ਼ੋਰਾਂ ‘ਤੇ ਹਨ। ਹਰ ਕੋਈ ਈਦ ਦੇ ਚੰਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਆਸਟ੍ਰੇਲੀਆਈ ਫਤਵਾ ਕੌਂਸਲ ਮੁਤਾਬਕ ਬੁੱਧਵਾਰ, 10 ਅਪ੍ਰੈਲ ਨੂੰ ਆਸਟ੍ਰੇਲੀਆ ‘ਚ ਈਦ-ਉਲ-ਫਿਤਰ ਦਾ ਪਹਿਲਾ ਦਿਨ ਹੋਵੇਗਾ। ਕੌਂਸਲ ਨੇ ਸੋਮਵਾਰ ਨੂੰ ਪੁਸ਼ਟੀ ਕੀਤੀ ਕਿ ਸ਼ਵਾਲ ਦਾ ਚੰਦਰਮਾ ਦੇਸ਼ ਵਿਚ ਨਹੀਂ ਦੇਖਿਆ ਗਿਆ ਹੈ, ਮਤਲਬ ਕਿ ਨਵਾਂ ਚੰਦਰਮਾ ਮੰਗਲਵਾਰ, 9 ਅਪ੍ਰੈਲ ਨੂੰ ਹੋਵੇਗਾ। ਇਸ ਦਾ ਮਤਲਬ ਹੈ ਕਿ ਮੰਗਲਵਾਰ ਰਮਜ਼ਾਨ ਦੇ ਪਵਿੱਤਰ ਮਹੀਨੇ ਦਾ ਆਖਰੀ ਦਿਨ ਹੋਵੇਗਾ। ਇਸਲਾਮਿਕ ਪਰੰਪਰਾ ਦੇ ਅਨੁਸਾਰ, ਨਵੇਂ ਚੰਦਰਮਾ ਦੇ ਦਰਸ਼ਨ ਰਮਜ਼ਾਨ ਤੋਂ ਬਾਅਦ ਦੇ ਮਹੀਨੇ ਸ਼ਵਾਲ ਦੀ ਸ਼ੁਰੂਆਤ ਨੂੰ ਦਰਸਾਉਂਦੇ ਹਨ। ਅਤੇ ਇਹ ਈਦ-ਉਲ-ਫਿਤਰ ਦੀ ਸ਼ੁਰੂਆਤ ਦਾ ਸੰਕੇਤ ਹੈ। ਰਮਜ਼ਾਨ ਇਸਲਾਮੀ ਕੈਲੰਡਰ ਦਾ ਨੌਵਾਂ ਮਹੀਨਾ ਹੈ। ਦਸਵਾਂ ਮਹੀਨਾ ਸ਼ਵਾਲ ਹੈ। ਇਸ ਮਹੀਨੇ ਦੇ ਪਹਿਲੇ ਦਿਨ ਇਸਲਾਮ ਨੂੰ ਮੰਨਣ ਵਾਲੇ ਈਦ-ਉਲ-ਫਿਤਰ ਮਨਾਉਂਦੇ ਹਨ।

Leave a Comment