ਇਜ਼ਰਾਇਲੀ ਹਮਲੇ ’ਚ ਆਸਟ੍ਰੇਲੀਆਈ ਔਰਤ ਦੇ ਮਾਰੇ ਜਾਣ ਮਗਰੋਂ, ਆਸਟ੍ਰੇਲੀਆਈ ਸਰਕਾਰ ਦੀ ਵੱਡੀ ਕਾਰਵਾਈ, ਜਾਣੋ ਡਿਪਟੀ PM ਅਤੇ ਵਿਦੇਸ਼ ਮੰਤਰੀ ਨੇ ਕੀ ਕੀਤਾ ਐਲਾਨ

ਮੈਲਬਰਨ: ਆਸਟ੍ਰੇਲੀਆਈ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਉਸ ਇਜ਼ਰਾਇਲੀ ਹਵਾਈ ਹਮਲੇ ਦੀ ਜਾਂਚ ਲਈ ਇੱਕ ਵਿਸ਼ੇਸ਼ ਸਲਾਹਕਾਰ ਨਿਯੁਕਤ ਕਰਨਗੇ, ਜਿਸ ’ਚ ਇੱਕ ਆਸਟ੍ਰੇਲੀਆਈ ਅਤੇ ਇੱਕ ਭਾਰਤੀ ਮੂਲ ਦੀ ਔਰਤ ਸਮੇਤ 7 ਸਹਾਇਤਾ ਮੁਲਾਜ਼ਮ ਮਾਰੇ ਗਏ ਸਨ। ਇੱਕ ਸਾਂਝੇ ਬਿਆਨ ’ਚ ਡਿਪਟੀ PM ਰਿਚਰਡ ਮਾਰਲੇਸ ਅਤੇ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਕਿਹਾ ਕਿ ਹਵਾਈ ਹਮਲੇ ਦੀ ਜਾਂਚ ਬਾਰੇ ਇਜ਼ਰਾਈਲ ਵੱਲੋਂ ਪ੍ਰਦਾਨ ਕੀਤੀ ਗਈ ਜਾਣਕਾਰੀ ਆਸਟ੍ਰੇਲੀਆਈ ਸਰਕਾਰ ਦੀਆਂ ਉਮੀਦਾਂ ’ਤੇ ਖਰਾ ਨਹੀਂ ਉਤਰਦੀ ਹੈ। ਮਾਰਲੇਸ ਅਤੇ ਵੋਂਗ ਨੇ ਕਿਹਾ ਕਿ ਉਹ ਆਪਣੇ ਇਜ਼ਰਾਇਲੀ ਹਮਰੁਤਬਾ ਨੂੰ ਲਿਖਣਗੇ, ਉਨ੍ਹਾਂ ਨੂੰ ਜਾਂਚ ਦੀ ਦੇਖਰੇਖ ਕਰਨ ਲਈ ਇੱਕ ਆਜ਼ਾਦੀ ਵਿਸ਼ੇਸ਼ ਸਲਾਹਕਾਰ ਨਿਯੁਕਤ ਕਰਨ ਦੇ ਆਸਟ੍ਰੇਲੀਆ ਸਰਕਾਰ ਦੇ ਇਰਾਦੇ ਤੋਂ ਜਾਣੂ ਕਰਵਾਉਣਗੇ ਅਤੇ ਆਸਟ੍ਰੇਲੀਆ ਨੂੰ ਉਮੀਦ ਹੈ ਕਿ ਸਾਰੇ ਸਬੂਤ ਸੁਰੱਖਿਅਤ ਕੀਤੇ ਜਾਣਗੇ। ਵੋਂਗ ਨੇ ਕਿਹਾ ਕਿ ਆਸਟ੍ਰੇਲੀਆ ਚਿੰਤਤ ਹੈ ਕਿ ਆਪਰੇਸ਼ਨ ਲਈ ਜ਼ਿੰਮੇਵਾਰ ਲੋਕਾਂ ਨੂੰ ਸਾਹਮਣੇ ਨਹੀਂ ਲਿਆਂਦਾ ਗਿਆ, ਜਦਕਿ ਜਾਂਚ ਜਾਰੀ ਸੀ।

Leave a Comment