ਗੋਲਡ ਕੋਸਟ ਹੋਟਲ ‘ਚ ਨਸ਼ੇ ਦੀ ਓਵਰਡੋਜ਼ ਨਾਲ ਔਰਤ ਦੀ ਮੌਤ, ਇਕ ਹੋਰ ICU ‘ਚ

ਮੈਲਬਰਨ: ਨਸ਼ੇ ਦੀ ਓਵਰਡੋਜ਼ ਦੀਆਂ ਘਟਨਾਵਾਂ ਆਸਟ੍ਰੇਲੀਆ ’ਚ ਵਧਦੀਆਂ ਜਾ ਰਹੀਆਂ ਹਨ। ਤਾਜ਼ਾ ਘਟਨਾ ’ਚ ਗੋਲਡ ਕੋਸਟ ਦੇ ਇੱਕ ਹੋਟਲ ਵਿੱਚ ਨਸ਼ੀਲੇ ਪਦਾਰਥ ਲੈਣ ਨਾਲ ਦਿਲ ਦਾ ਦੌਰਾ ਪੈਣ ਮਗਰੋਂ ਇੱਕ ਔਰਤ ਦੀ ਮੌਤ ਹੋ ਗਈ। ਐਮਰਜੈਂਸੀ ਸੇਵਾਵਾਂ ਸ਼ੁੱਕਰਵਾਰ ਰਾਤ 11:30 ਵਜੇ ਸਰਫਰਸ ਪੈਰਾਡਾਈਜ਼ ਦੇ ਵਾਟਰਫਰੰਟ ‘ਤੇ ਇਕ ਹੋਟਲ ‘ਚ ਪਹੁੰਚੀਆਂ ਤਾਂ ਉਨ੍ਹਾਂ ਨੇ ਕਮਰੇ ’ਚ 7 ਔਰਤਾਂ ਨੂੰ ਦੇਖਿਆ, ਜਿਨ੍ਹਾਂ ਸਾਰੀਆਂ ਦੀ ਉਮਰ 43 ਸਾਲ ਸੀ। ਪੈਰਾਮੈਡਿਕਸ ਨੇ ਇਕ ਔਰਤ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੋ ਹੋਰ ਔਰਤਾਂ ਨੂੰ ਗੰਭੀਰ ਹਾਲਤ ਵਿਚ ਗੋਲਡ ਕੋਸਟ ਯੂਨੀਵਰਸਿਟੀ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ ਵਿਚੋਂ ਇਕ ICU ਵਿਚ ਹੈ ਅਤੇ ਦੂਜੀ ਦੀ ਹਾਲਤ ਹੁਣ ਸਥਿਰ ਹੈ। ਚਾਰ ਹੋਰਾਂ ਨੂੰ ਹੋਰ ਇਲਾਜ ਦੀ ਲੋੜ ਨਹੀਂ ਸੀ ਅਤੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ। ਇਹ ਸਪੱਸ਼ਟ ਨਹੀਂ ਹੈ ਕਿ ਕਿਹੜਾ ਨਸ਼ਾ ਸ਼ੱਕੀ ਓਵਰਡੋਜ਼ ਦਾ ਕਾਰਨ ਬਣਿਆ, ਹਾਲਾਂਕਿ, ਸ਼ੁਰੂਆਤੀ ਰਿਪੋਰਟਾਂ ਨੇ ਪਦਾਰਥ ਨੂੰ “ਡਰੱਗ ਕਾਕਟੇਲ” ਵਜੋਂ ਦਰਸਾਇਆ ਹੈ, ਜਿਸ ਵਿੱਚ ਕੈਟਾਮਾਈਨ, GHB ਜਾਂ ਫ਼ੈਂਟੇਸੀ ਸ਼ਾਮਲ ਹਨ।

Leave a Comment