ਹਾਈਵੇਅ ‘ਤੇ ਪੁਲਿਸ ਅਫ਼ਸਰ ਨੂੰ ਟੱਕਰ ਮਾਰ ਕੇ ਭੱਜਾ ਡਰਾਈਵਰ, ਪੌਣੇ ਘੰਟੇ ਬਾਅਦ ਇਸ ਤਰ੍ਹਾਂ ਕੀਤਾ ਗ੍ਰਿਫ਼ਤਾਰ

ਮੈਲਬਰਨ: ਹਾਈਵੇਅ ‘ਤੇ ਇਕ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਇਕ ਪੁਲਿਸ ਅਧਿਕਾਰੀ ਨੂੰ ਡਰਾਈਵਰ ਨੇ ਟੱਕਰ ਮਾਰ ਕੇ ਜ਼ਖ਼ਮੀ ਕਰ ਦਿੱਤਾ। ਇਹ ਘਟਨਾ ਸ਼ੁੱਕਰਵਾਰ ਦੁਪਹਿਰ 3 ਵਜੇ ਸਾਊਥ ਆਸਟ੍ਰੇਲੀਆ ਦੇ ਉਕੋਲਟਾ ਵਿਖੇ ਬੈਰੀਅਰ ਹਾਈਵੇਅ ‘ਤੇ ਵਾਪਰੀ। ਅਧਿਕਾਰੀ ਨੂੰ ਪੀਟਰਬਰੋ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਹੈ। ਪੁਲਿਸ ਦੇ ਇਕ ਹੈਲੀਕਾਪਟਰ ਨੇ ਕਾਰ ਦਾ 45 ਮਿੰਟ ਤੱਕ ਪਿੱਛਾ ਜਿਸ ਤੋਂ ਬਾਅਦ ਇਸ ਨੂੰ ਰੁਕਣ ਲਈ ਮਜਬੂਰ ਕੀਤਾ ਗਿਆ ਅਤੇ ਇਸ ਦੇ ਡਰਾਈਵਰ ਨੂੰ ਹੈਲੇਟ ਤੋਂ ਲਗਭਗ 1.6 ਕਿਲੋਮੀਟਰ ਉੱਤਰ ਵਿਚ ਹਾਈਵੇਅ ਨੇੜੇ ਗ੍ਰਿਫਤਾਰ ਕਰ ਲਿਆ ਗਿਆ। SA ਪੁਲਿਸ ਦਾ ਕਹਿਣਾ ਹੈ ਕਿ ਵਿਕਟੋਰੀਆ ਦੇ ਰਹਿਣ ਵਾਲੇ 43 ਸਾਲ ਦੇ ਡਰਾਈਵਰ ਨੂੰ ਮੰਗਲਵਾਰ ਨੂੰ ਪੋਰਟ ਪੀਰੀ ਮੈਜਿਸਟ੍ਰੇਟ ਅਦਾਲਤ ਵਿੱਚ ਗੰਭੀਰ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਸ ਦੀ ਗੱਡੀ ਨੂੰ ਫੋਰੈਂਸਿਕ ਜਾਂਚ ਲਈ ਜ਼ਬਤ ਕਰ ਲਿਆ ਗਿਆ ਹੈ।

Leave a Comment