ਮੈਲਬਰਨ: ਆਸਟ੍ਰੇਲੀਆ ਦੇ ਸਭ ਤੋਂ ਵਿਲੱਖਣ ਗੋਲਫ ਕੋਰਸਾਂ ਵਿੱਚੋਂ ਇੱਕ ਤੋਂ ਪੈਦਲ ਚੱਲਣ ਦੀ ਦੂਰੀ ਦੇ ਅੰਦਰ ਸਥਿਤ ਇੱਕ ਮਕਾਨ ਸਾਊਥ ਆਸਟ੍ਰੇਲੀਆ (SA) ’ਚ ਸਭ ਤੋਂ ਸਸਤਾ ਸੇਲ ’ਤੇ ਲੱਗਾ ਮਕਾਨ ਹੈ। ਸਿਰਫ 55,000 ਡਾਲਰ ਦੀ ਕੀਮਤ ’ਚ ਲੋਟ 1856 ਸੈਂਵੇਨਟੀਨ ਮਾਈਲ ਰੋਡ ਵਿਖੇ ਸਥਿਤ ਕੂਬਰ ਪੇਡੀ ਪ੍ਰਾਪਰਟੀ ਦੀ ਇਸ ਵੇਲੇ ਪ੍ਰਾਪਰਟੀ ਖ਼ਰੀਦਦਾਰਾਂ ’ਚ ਚਰਚਾ ਹੈ। ਲਾਲ ਟਿਨ ਸ਼ੈੱਡ ਦੀਆਂ ਕੰਧਾਂ ਵਾਲੀ ਪ੍ਰਾਪਰਟੀ ’ਚ ਚਾਰ ਵਿਅਕਤੀਆਂ ਦਾ ਬੈੱਡਰੂਮ, ਇੱਕ ਟਾਇਲਟ ਅਤੇ ਸ਼ਾਵਰ ਦੇ ਨਾਲ ਇੱਕ ਵੱਖਰਾ ਬਾਥਰੂਮ ਵੀ ਹੈ। ਇਹ ਮੁੱਖ ਪਾਣੀ, ਸੋਲਰ ਅਤੇ ਸ਼ਹਿਰ ਦੀ ਮੁੱਖ ਬਿਜਲੀ ਸਪਲਾਈ ਨਾਲ ਵੀ ਜੁੜਿਆ ਹੈ।
ਪਰ ਜਿਵੇਂ ਕਿ ਅਕਸਰ ਹੁੰਦਾ ਹੈ, ਇਹ ’ਚ ਇੱਕ ਰੇੜਕਾ ਵੀ ਸ਼ਾਮਲ ਹੈ। 8000 ਵਰਗ ਮੀਟਰ ਦੀ ਇਹ ਵਿਸ਼ਾਲ ਜ਼ਮੀਨ ਕ੍ਰਾਊਨ ਲੈਂਡ ‘ਤੇ ਸਥਿਤ ਹੈ, ਜਿਸ ਦਾ ਮਤਲਬ ਹੈ ਕਿ ਜਾਇਦਾਦ ਦੀ ਪਹੁੰਚ ਅਤੇ ਵਰਤੋਂ ਸਾਲਾਨਾ ਜ਼ਮੀਨ ਲੀਜ਼ ਸਮਝੌਤੇ ਦੇ ਅਧੀਨ ਹੈ। ਮਤਲਬ ਭਵਿੱਖ ਦੇ ਮਾਲਕਾਂ ਨੂੰ ਜਾਇਦਾਦ ਨੂੰ ਲੀਜ਼ ‘ਤੇ ਦੇਣ ਲਈ ਸਟੇਟ ਸਰਕਾਰ ਨੂੰ ਸਾਲਾਨਾ ਕਿਰਾਇਆ ਦੇਣਾ ਪਵੇਗਾ। ਮਤਲਬ ਪ੍ਰਤੀ ਸਾਲ ਕੌਂਸਲ ਰੇਟ ਆਦਿ ’ਤੇ ਲਗਭਗ 500 ਡਾਲਰ ਹੋਰ ਭੁਗਤਾਨ ਕਰਨਾ ਪੈ ਸਕਦਾ ਹੈ