ਮੈਲਬਰਨ: ਹਾਲ ਹੀ ਵਿੱਚ ਪ੍ਰਵਾਸ ’ਚ ਰਿਕਾਰਡ ਵਾਧੇ ਨੂੰ ਕਾਬੂ ਕਰਨ ਲਈ ਆਸਟ੍ਰੇਲੀਆ ਅੰਦਰ ਇੰਟਰਨੈਸ਼ਨਲ ਸਟੂਡੈਂਟਸ ਲਈ ਸਖਤ ਵੀਜ਼ਾ ਨਿਯਮ ਸ਼ਨੀਵਾਰ ਤੋਂ ਲਾਗੂ ਹੋ ਰਹੇ ਹਨ। ਇਨ੍ਹਾਂ ਵਿੱਚ ਅੰਗਰੇਜ਼ੀ ਭਾਸ਼ਾ ਦੀਆਂ ਪਹਿਲਾਂ ਤੋਂ ਸਖ਼ਤ ਲੋੜਾਂ ਅਤੇ ਇੱਕ “ਜੈਨੁਇਨ ਸਟੂਡੈਂਟ ਟੈਸਟ” ਸ਼ਾਮਲ ਹਨ। ਸਰਕਾਰ ਕੋਲ ਸਿੱਖਿਆ ਪ੍ਰਵਾਈਡਰਸ ਨੂੰ ਵਿਦੇਸ਼ੀ ਵਿਦਿਆਰਥੀਆਂ ਦੀ ਭਰਤੀ ਕਰਨ ਤੋਂ ਮੁਅੱਤਲ ਕਰਨ ਦੀ ਤਾਕਤ ਵੀ ਹੋਵੇਗੀ ਜੇ ਉਹ ਵਾਰ-ਵਾਰ ਨਿਯਮ ਤੋੜਦੇ ਹਨ।
“ਜੈਨੁਇਨ ਸਟੂਡੈਂਟ ਟੈਸਟ” ਦਾ ਉਦੇਸ਼ ਅੰਤਰਰਾਸ਼ਟਰੀ ਵਿਦਿਆਰਥੀਆਂ ‘ਤੇ ਨਕੇਲ ਕੱਸਣਾ ਹੈ ਜੋ ਮੁੱਖ ਤੌਰ ‘ਤੇ ਕੰਮ ਕਰਨ ਲਈ ਆਸਟ੍ਰੇਲੀਆ ਆਉਂਦੇ ਹਨ। ਪਿਛਲੇ ਸਾਲ ਦਸੰਬਰ ‘ਚ ਲਾਗੂ ਕੀਤੇ ਗਏ ਨਿਯਮਾਂ ਅਨੁਸਾਰ ਹੁਣ ਟੈਂਪਰੇਰੀ ਗ੍ਰੈਜੂਏਟ ਵੀਜ਼ਾ ਲਈ ਲੋੜੀਂਦਾ IELTS ਸਕੋਰ 6.0 ਤੋਂ ਵਧ ਕੇ 6.5 ਹੋ ਜਾਵੇਗਾ, ਅਤੇ ਸਟੂਡੈਂਟ ਵੀਜ਼ਾ ਲਈ, ਇਹ 5.5 ਤੋਂ ਵਧ ਕੇ 6.0 ਹੋ ਜਾਵੇਗਾ।
ਇਹ ਵੀ ਪੜ੍ਹੋ: ਕਨੇਡਾ ਅਤੇ ਯੂ.ਕੇ. ’ਚ ਸਖ਼ਤੀ ਤੋਂ ਬਾਅਦ ਆਸਟ੍ਰੇਲੀਆ ਵਿੱਚ ਸਟੂਡੈਂਟ ਵੀਜ਼ਾ ਦਾ ਭਵਿੱਖ? – Sea7 Australia
ਹੋਰ ਉਪਾਵਾਂ ਵਿੱਚ ਉੱਚ ਜੋਖਮ ਵਾਲੇ ਪ੍ਰਵਾਈਡਰਸ ਦੀਆਂ ਅਰਜ਼ੀਆਂ ਦੀ ਜਾਂਚ ਵਿੱਚ ਵਾਧਾ ਕਰਨਾ ਅਤੇ ਸਟੂਡੈਂਟ ਵੀਜ਼ਾ ਇੰਟੀਗ੍ਰਿਟੀ ਯੂਨਿਟ ਨੂੰ ਮਜ਼ਬੂਤ ਕਰਨ ਲਈ 190 ਲੱਖ ਡਾਲਰ ਦਾ ਨਿਵੇਸ਼ ਕਰਨਾ ਸ਼ਾਮਲ ਹੈ। ਇਸ ਨਾਲ ਇੰਟਰਨੈਸ਼ਨਲ ਸਟੂਡੈਂਟਸ ਦਾ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਵੱਲੋਂ ਸਟੂਡੈਂਟ ਵੀਜ਼ਾ ਦੀ ਦੁਰਵਰਤੋਂ ਨੂੰ ਘਟਾਉਣ ਦੀ ਉਮੀਦ ਹੈ।