ਮੈਲਬਰਨ: ਕ੍ਰਿਕੇਟ ਆਸਟ੍ਰੇਲੀਆ ਨੇ ਅਫ਼ਗਾਨਿਸਤਾਨ ਵਿਰੁਧ ਇੱਕ ਕ੍ਰਿਕੇਟ ਸੀਰੀਜ਼ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ। ਦੋਹਾਂ ਦੇਸ਼ਾਂ ਵਿਚਕਾਰ ਇਹ ਸੀਰੀਜ਼ ਅਗਸਤ ’ਚ ਖੇਡੀ ਜਾਣੀ ਸੀ। ਇਸ ਦਾ ਕਾਰਨ ਕ੍ਰਿਕੇਟ ਆਸਟ੍ਰੇਲੀਆ ਨੇ ਤਾਲਿਬਾਨ ਨੂੰ ਦਸਿਆ ਹੈ। ਅਪਡੇਟ ਦਿੰਦਿਆਂ ਕ੍ਰਿਕੇਟ ਆਸਟ੍ਰੇਲੀਆ ਨੇ ਕਿਹਾ, ‘‘ਆਸਟ੍ਰੇਲੀਆ ਸਰਕਾਰ ਨਾਲ ਅਫ਼ਗਾਨਿਸਤਾਨੀ ਔਰਤਾਂ ਨਾਲ ਵਤੀਰੇ ਨੂੰ ਲੈ ਕੇ ਗੱਲਬਾਤ ਕਰਨ ਤੋਂ ਬਾਅਦ ਅਸੀਂ ਫ਼ੈਸਲਾ ਕੀਤਾ ਹੈ ਕਿ ਅਗਸਤ ’ਚ ਦੋਹਾਂ ਟੀਮਾਂ ਵਿਚਕਾਰ ਹੋਣ ਵਾਲੀ T20 ਸੀਰੀਜ਼ ਆਪਣੇ ਤੈਅ ਸ਼ਿਡਿਊਲ ਮੁਤਾਬਕ ਨਹੀਂ ਹੋਵੇਗੀ। ਕ੍ਰਿਕੇਟ ਆਸਟ੍ਰੇਲੀਆ ਦੁਨੀਆ ਭਰ ’ਚ ਔਰਤਾਂ ਅਤੇ ਕੁੜੀਆਂ ਦੀ ਕ੍ਰਿਕੇਟ ’ਚ ਭਾਗੀਦਾਰੀ ਲਈ ਆਪਣੀ ਪ੍ਰਤੀਬੱਧਤਾ ਜਾਰੀ ਰੱਖੇਗਾ ਅਤੇ ਭਵਿੱਖ ’ਚ ਦੁਵੱਲੇ ਮੈਚਾਂ ਨੂੰ ਮੁੜ ਸ਼ੁਰੂ ਕਰਨ ਲਈ ICC ਅਤੇ ਅਫ਼ਗਾਨਿਸਤਾਨ ਕ੍ਰਿਕੇਟ ਬੋਰਡ ਨਾਲ ਮਿਲ ਕੇ ਕੰਮ ਕਰੇਗਾ।’’ ਅਫਗਾਨਿਸਤਾਨ ICC ਦਾ ਇਕਲੌਤਾ ਪੂਰਨ ਮੈਂਬਰ ਦੇਸ਼ ਹੈ ਜਿਸ ਨੇ ਦਖਣੀ ਅਫਰੀਕਾ ਵਿਚ ਖੇਡੇ ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ ਵਿਚ ਅਪਣੀ ਟੀਮ ਨਹੀਂ ਭੇਜੀ ਕਿਉਂਕਿ ਦੇਸ਼ ਨੇ ਔਰਤਾਂ ਦੇ ਕ੍ਰਿਕਟ ਖੇਡਣ ’ਤੇ ਪਾਬੰਦੀ ਲਗਾ ਦਿਤੀ ਹੈ। ਆਸਟ੍ਰੇਲੀਆ ਨੇ ਸੀਰੀਜ਼ ਨੂੰ ਮੁਅੱਤਲ ਜ਼ਰੂਰਤ ਕੀਤਾ ਹੈ ਪਰ ਇਹ ਨਹੀਂ ਦਸਿਆ ਕਿ ਸੀਰੀਜ਼ ਮੁੜ ਕਦੋਂ ਖੇਡੀ ਜਾਵੇਗੀ।
ਆਸਟ੍ਰੇਲੀਆ ਅਤੇ ਅਫ਼ਗਾਨਿਸਤਾਨ ਵਿਚਕਾਰ ਕ੍ਰਿਕੇਟ ਸੀਰੀਜ਼ ਮੁਅੱਤਲ, ਜਾਣੋ ਕਾਰਨ
