ਆਸਟ੍ਰੇਲੀਆ ਦੌਰੇ ਲਈ ਭਾਰਤੀ ਹਾਕੀ ਟੀਮ ਦਾ ਐਲਾਨ, ਜਾਣੋ ਕਦੋਂ ਅਤੇ ਕਿੱਥੇ ਹੋਣਗੇ ਮੈਚ

ਮੈਲਬਰਨ: ਹਾਕੀ ਇੰਡੀਆ ਨੇ ਆਪਣੇ ਆਸਟ੍ਰੇਲੀਆ ਦੌਰੇ ਲਈ 27 ਮੈਂਬਰੀ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਹੈ। ਪੰਜ ਮੈਚਾਂ ਦੀ ਲੜੀ ਦਾ ਪਹਿਲਾ ਮੈਚ 6 ਅਪ੍ਰੈਲ ਨੂੰ ਹੋਵੇਗਾ। ਦੂਜਾ 7 ਅਪ੍ਰੈਲ ਨੂੰ, ਤੀਜਾ 10 ਅਪ੍ਰੈਲ ਨੂੰ, ਚੌਥਾ 12 ਅਪ੍ਰੈਲ ਨੂੰ ਅਤੇ ਆਖ਼ਰੀ ਮੈਚ 13 ਅਪ੍ਰੈਲ ਨੂੰ ਖੇਡਿਆ ਜਾਵੇਗਾ। ਸਾਰੇ ਮੈਚ ਆਸਟ੍ਰੇਲੀਆ ਦੇ ਪਰਥ ‘ਚ ਖੇਡੇ ਜਾਣਗੇ। ਭਾਰਤੀ ਹਾਕੀ ਟੀਮ 1 ਅਪ੍ਰੈਲ ਨੂੰ ਆਸਟ੍ਰੇਲੀਆ ਲਈ ਰਵਾਨਾ ਹੋਵੇਗੀ। ਸਿਖਰਲੇ ਡਰੈਗਫ਼ਲਿੱਕਰ ਅਤੇ ਡਿਫ਼ੈਂਡਰ ਹਰਮਨਪ੍ਰੀਤ ਸਿੰਘ ਇਸ ਸੀਰੀਜ਼ ‘ਚ ਭਾਰਤੀ ਟੀਮ ਦੀ ਅਗਵਾਈ ਕਰਨਗੇ। ਇਸ ਸਾਲ ਪੈਰਿਸ ਓਲੰਪਿਕ ਦੇ ਮੱਦੇਨਜ਼ਰ ਆਸਟ੍ਰੇਲੀਆ ਨਾਲ ਸੀਰੀਜ਼ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।

ਟੀਮ ’ਚ ਸ਼ਾਮਲ ਹਨ:

ਗੋਲਕੀਪਰ : ਪੀ.ਆਰ. ਸ਼੍ਰੀਜੇਸ਼, ਕ੍ਰਿਸ਼ਨ ਬੀ. ਪਾਠਕ, ਸੂਰਜ ਕਰਕੇਰਾ
ਡਿਫ਼ੈਂਡਰ : ਹਰਮਨਪ੍ਰੀਤ ਸਿੰਘ (ਕੈਪਟਨ), ਜਰਮਨਪ੍ਰੀਤ ਸਿੰਘ, ਅਮਿਤ ਰੋਹਿਦਾਸ, ਜੁਗਰਾਜ ਸਿੰਘ, ਸੰਜੇ, ਸੁਮਿਤ, ਆਮਿਰ ਅਲੀ।
ਮਿਡਫ਼ੀਲਡਰ : ਮਨਪ੍ਰੀਤ ਸਿੰਘ, ਹਾਰਦਿਕ ਸਿੰਘ (ਵਾਇਸ ਕੈਪਟਨ), ਵਿਵੇਕ ਸਾਗਰ ਪ੍ਰਸਾਦ, ਸ਼ਮਸ਼ੇਰ ਸਿੰਘ, ਨੀਲਕਾਂਤ ਸ਼ਰਮਾ, ਵਿਸ਼ਨੂੰਕਾਂਤ ਸਿੰਘ ਰਾਜ ਕੁਮਾਰ ਪਾਲ।
ਫ਼ਾਰਵਰਡਸ: ਅਕਾਸ਼ਦੀਪ ਸਿੰਘ, ਮਨਦੀਪ ਸਿੰਘ, ਲਲਿਤ ਕੁਮਾਰ ਉਪਾਧਿਆਏ, ਅਭਿਸ਼ੇਕ, ਦਿਲਪ੍ਰੀਤ ਸਿੰਘ, ਸੁਖਜੀਤ ਸਿੰਘ, ਗੁਰਜੰਟ ਸਿੰਘ, ਮੁਹੰਮਦ ਰਾਹੀਲ ਮੌਸਿਨ, ਬੌਬੀ ਸਿੰਘ ਧਾਮੀ, ਅਰਾਏਜੀਤ ਸਿੰਘ ਹੁੰਦਲ।

Leave a Comment