ਮੈਲਬਰਨ: ਇੱਕ ਸਾਬਕਾ ਫ਼ੁੱਟਬਾਲ ਦੇ ਬੇਟੇ ਨੂੰ ਸਮੰਥਾ ਮਰਫੀ ਦਾ ਕਤਲ ਕਰਨ ਦੇ ਦੋਸ਼ ਅਧੀਨ ਗ੍ਰਿਫਤਾਰ ਕੀਤਾ ਗਿਆ ਹੈ। ਬੈਲਾਰੇਟ ਵਾਸੀ ਸਮੰਥਾ ਮਰਫੀ 4 ਫ਼ਰਵਰੀ ਨੂੰ ਲਾਪਤਾ ਹੋ ਗਈ ਸੀ, ਜਿਸ ਤੋਂ ਬਾਅਦ ਸੈਂਕੜੇ ਲੋਕ ਉਸ ਦੀ ਭਾਲ ਕਰ ਰਹੇ ਸਨ। 22 ਸਾਲ ਦੇ ਮੁਲਜ਼ਮ ਨੂੰ ਮੰਗਲਵਾਰ ਸਵੇਰੇ 6 ਵਜੇ ਗ੍ਰਿਫ਼ਤਾਰ ਕੀਤਾ ਗਿਆ। ਇਹ ਗ੍ਰਿਫਤਾਰੀ ਸਮੰਥਾ ਦੇ ਸਦਮੇ ਨਾਲ ਜੂਝ ਰਹੇ ਪਰਿਵਾਰ ਲਈ ਰਾਹਤ ਵਜੋਂ ਆਈ ਹੈ। ਸਮੰਥਾ ਨੂੰ ਆਖਰੀ ਵਾਰ 4 ਫਰਵਰੀ ਨੂੰ ਕੈਨੇਡੀਅਨ ਸਟੇਟ ਫਾਰੈਸਟ ਵਿੱਚ ਦੌੜ ਲਗਾਉਣ ਲਈ ਆਪਣੇ ਘਰੋਂ ਨਿਕਲਦੇ ਦੇਖਿਆ ਗਿਆ ਸੀ। ਵਿਆਪਕ ਤਲਾਸ਼ੀ ਕੋਸ਼ਿਸ਼ਾਂ ਅਤੇ ਲਗਭਗ 12,000 ਘੰਟਿਆਂ ਦੀ ਸੀ.ਸੀ.ਟੀ.ਵੀ. ਫੁਟੇਜ ਦੀ ਸਮੀਖਿਆ ਦੇ ਬਾਵਜੂਦ, ਸਮੰਥਾ ਦੀ ਲਾਸ਼ ਅਜੇ ਤਕ ਨਹੀਂ ਮਿਲੀ ਹੈ। ਸਮੰਥਾ ਸਥਾਨਕ ਭਾਈਚਾਰੇ ਦੀ ਇੱਕ ਮਸ਼ਹੂਰ ਮੈਂਬਰ ਸੀ, ਅਤੇ ਉਸ ਦੇ ਦੋਸਤ ਅਤੇ ਪਿਆਰੇ ਉਸ ਨੂੰ ਲੱਭਣ ਲਈ ਆਪਣਾ ਸਮਾਂ ਸਵੈ-ਇੱਛਾ ਨਾਲ ਦੇ ਰਹੇ ਹਨ। ਅਦਾਲਤ ਨੇ ਮੀਡੀਆ ਨੂੰ ਉਸ ਦੇ ਕਾਤਲ ਦਾ ਨਾਂ ਜ਼ਾਹਰ ਕਰਨ ਤੋਂ ਰੋਕ ਦਿੱਤਾ ਹੈ। ਹਾਲਾਂਕਿ ਆਸਟ੍ਰੇਲੀਆਈ ਮੀਡੀਆ ਨੇ ਅਦਾਲਤ ਦੇ ਇਸ ਫ਼ੈਸਲੇ ਨੂੰ ਚੁਨੌਤੀ ਦੇਣ ਦਾ ਫ਼ੈਸਲਾ ਕੀਤਾ ਹੈ।