ਮੈਲਬਰਨ: ਵੈਸਟਰਨ ਸਿਡਨੀ ’ਚ ਹਿੱਟ-ਐਂਡ-ਰਨ ਦੇ ਸ਼ੱਕੀ ਮਾਮਲੇ ’ਚ ਇੱਕ ‘ਭਾਰਤੀ ਮੂਲ’ ਦੇ ਵਿਅਕਤੀ ਦੀ ਮੌਤ ਹੋ ਗਈ ਹੈ। ਮਾਊਂਟ ਪਰਿਟਚਾਰਡ ’ਚ ਰਾਤ ਦੇ 3 ਵਜੇ ਲੰਘ ਰਹੇ ਇੱਕ ਵਿਅਕਤੀ ਨੇ ਪੀੜਤ ਨੂੰ ਸੜਕ ’ਤੇ ਪਿਆ ਵੇਖਿਆ ਅਤੇ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ। ਮੌਕੇ ’ਤੇ ਐਂਬੂਲੈਂਸ ਅਤੇ ਪੈਰਾਮੈਡਿਕ ਪੁੱਜੇ ਪਰ ਉਦੋਂ ਤਕ ਵਿਅਕਤੀ ਦੀ ਮੌਤ ਹੋ ਗਈ ਸੀ। ਉਸ ਦੀ ਪਛਾਣ ਅਜੇ ਤਕ ਨਹੀਂ ਹੋ ਸਕੀ ਹੈ ਪਰ ਪੁਲਿਸ ਨੇ ਕਿਹਾ ਕਿ Auburn ਵਾਸੀ ਪੀੜਤ ਦੀ ਉਮਰ 31 ਸਾਲ ਦੀ ਹੈ ਅਤੇ ਉਹ ਭਾਰਤੀ ਜਾਂ ਸਬ-ਕਾਂਟੀਨੈਂਟਲ ਮੂਲ ਦਾ ਲਗਦਾ ਹੈ। ਉਸ ਦੀ ਲੱਤਾਂ ਉੱਪਰਲੇ ਹਿੱਸੇ ਅਤੇ ਸਿਰ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਜਾਣਕਾਰੀ ਕਾਰੀ ਅਨੁਸਾਰ ਘਟਨਾ ਸਮੇਂ ਉਹ ਨਸ਼ੇ ਦੀ ਹਾਲਤ ’ਚ ਸੀ ਅਤੇ ਸੜਕ ’ਤੇ ਹੀ ਸੌਂ ਗਿਆ ਸੀ। ਮਾਊਂਟ ਪਰਿਟਚਾਰਡ ਨੇੜੇ ਪੁਲਿਸ ਨੇ 55 ਸਾਲ ਦੇ ਇੱਕ ਡਰਾਈਵਰ ਨੂੰ ਇਸ ਕੇਸ ’ਚ ਗ੍ਰਿਫ਼ਤਾਰ ਕੀਤਾ ਹੈ। ਜਾਂਚ ਲਈ ਪੁਲਿਸ ਗੁਆਂਢੀਆਂ ਦੇ ਸੀ.ਸੀ.ਟੀ.ਵੀ. ਦੀ ਫ਼ਟੇਜ ਜਾਂਚ ਰਹੀ ਹੈ ਅਤੇ ਵਿਸ਼ੇਸ਼ ਜਾਂਚ ਅਫ਼ਸਰਾਂ ਨੂੰ ਸੱਦਿਆ ਗਿਆ ਹੈ।
ਸਿਡਨੀ : ਕਾਰ ਦੀ ਟੱਕਰ ਨਾਲ ‘ਭਾਰਤੀ ਮੂਲ’ ਦੇ ਨੌਜੁਆਨ ਦੀ ਮੌਤ, ‘ਹਿੱਟ ਐਂਡ ਰਨ’ ਦੇ ਇਲਜ਼ਾਮ ਹੇਠ ਇੱਕ ਗ੍ਰਿਫ਼ਤਾਰ
