ACCC ਦੀ ਰਿਪੋਰਟ ਉਡੀਕਣਾ ਮੁਸ਼ਕਲ ਹੋਇਆ, ਪੀੜਤਾਂ ਨਾਲ ਹੋ ਰਹੀ ਹੈ ਬੇਇਨਸਾਫ਼ੀ : ਅਲਬਾਨੀਜ਼

ਮੈਲਬਰਨ: ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਗਾਹਕ ਤੇ ਖਪਤਕਾਰ ਦੇ ਹਿੱਤਾਂ ਦੀ ਜਾਂਚ ਬਾਰੇ ਬਣੇ ਕਮਿਸ਼ਨ ਦੀ ਰਿਪੋਰਟ ਦੀ ਹੁਣ ਹੋਰ ਉਡੀਕ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਕਮਿਸ਼ਨ ਦੀ ਰਿਪੋਰਟ ਲੇਟ ਹੋਣ ਕਾਰਨ ਪੀੜਤ ਲੋਕਾਂ ਨਾਲ ਬੇਇਨਸਾਫ਼ੀ ਹੋ ਰਹੀ ਹੈ।

ਜ਼ਿਕਰਯੋਗ ਹੈ ਕਿ ਵੱਡੀਆਂ ਵਪਾਰਕ ਕੰਪਨੀਆਂ ਵੱਲੋਂ ਕਿਸਾਨਾਂ ਦੀਆਂ ਜਿਣਸਾਂ ਸਸਤੇ ਭਾਅ ’ਤੇ ਖ਼ਰੀਦ ਕੇ ਲੋਕਾਂ ਨੂੰ ਮਹਿੰਗੇ ਭਾਅ ’ਤੇ ਵੇਚਣ ਦੇ ਮਾਮਲੇ ਦੀ ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ (ACCC) ਜਾਂਚ ਕਰ ਰਿਹਾ ਹੈ। ਵੂਲਵਰਥਸ ਅਤੇ ਕੋਲਸ ਵੱਡੇ ਕਾਰੋਬਾਰਾਂ ਦੇ ਇਸ ਕੰਮ ਦਾ ਕਿਸਾਨਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ ਜੋ ਸਰਕਾਰ ਲਈ ਸਿਰਦਰਦੀ ਬਣਿਆ ਹੋਇਆ ਹੈ।

ACCC ਦੇ ਸਾਬਕਾ ਚੇਅਰਮੈਨ ਪ੍ਰੋਫੈਸਰ ਐਲਨ ਫੇਲਜ਼ ਵੱਲੋਂ ਕੀਤੀ ਮੁੱਢਲੀ ਸਮੀਖਿਆ ਵਿੱਚ ਕਿਹਾ ਗਿਆ ਹੈ ਕਿ ਸ਼ੋਸ਼ਣ ਤੇ ਕਾਰੋਬਾਰੀ ਮੁਨਾਫੇ ਵਿੱਚ ਕਾਫ਼ੀ ਵਾਧਾ ਹੋਇਆ ਹੈ। ਜਾਂਚ ਕਮਿਸ਼ਨ ਦੀ ਰਿਪੋਰਟ ਇੱਕ ਸਾਲ ਵਿੱਚ ਆਉਣੀ ਹੈ। ਪ੍ਰਧਾਨ ਮੰਤਰੀ ਨੇ ਆਸਟ੍ਰੇਲੀਅਨ ਬਰਾਡਕਾਸਟ ਰੇਡੀਓ ’ਤੇ ਗੱਲ ਕਰਦਿਆਂ ਕਿਹਾ, ‘‘ਜਦੋਂ ਤੁਹਾਨੂੰ ਸਪਸ਼ਟ ਦਿਖਾਈ ਦੇ ਰਿਹਾ ਹੋਵੇ ਤਾਂ ਤੁਸੀਂ ਆਪਣੀਆਂ ਅੱਖਾਂ ਕਿਵੇਂ ਮੀਟ ਸਕਦੇ ਹੋ?’’

Leave a Comment