Toyota ਦੀਆਂ ਹਜ਼ਾਰਾਂ ਨਵੀਆਂ ਕਾਰਾਂ ’ਚ ਰਹਿ ਗਿਆ ਨੁਕਸ, ਜਾਨ ਜਾਣ ਦਾ ਵੀ ਖ਼ਤਰਾ, Recall ਹੋਣ ਤਕ ਕਰੋ ਇਹ ਕੰਮ

ਮੈਲਬਰਨ: Toyota Landcruiser 300 Series SUV ਦੀਆਂ 28,000 ਤੋਂ ਵੱਧ ਕਾਰਾਂ ਨੂੰ Recall ਕੀਤਾ ਗਿਆ ਹੈ। ਕੰਪਨੀ ਨੇ ਚੇਤਾਵਨੀ ਦਿੱਤੀ ਹੈ ਕਿ ਇਨ੍ਹਾਂ ਗੱਡੀਆਂ ’ਚ ਨਿਰਮਾਣ ਸਮੇਂ ਕੁਝ ਨੁਕਸ ਰਹਿ ਗਿਆ ਸੀ ਜਿਸ ਕਾਰਨ ‘ਹਾਦਸੇ ਦਾ ਖਤਰਾ ਹੋ ਸਕਦਾ ਹੈ, ਗੰਭੀਰ ਸੱਟਾਂ ਲੱਗ ਸਕਦੀਆਂ ਹਨ ਜਾਂ ਮੌਤ ਹੋ ਸਕਦੀ ਹੈ।’ Recall ਨੋਟਿਸ ‘ਚ ਕਿਹਾ ਗਿਆ ਹੈ ਕਿ ਨੁਕਸ ਕਾਰਨ ਆਟੋਮੈਟਿਕ ਟ੍ਰਾਂਸਮਿਸ਼ਨ ਨਿਊਟਰਲ ਹੋਣ ਦੀ ਹਾਲਤ ’ਚ ਵੀ ਚਾਲੂ ਹਾਲਤ ’ਚ ਰਹਿ ਸਕਦਾ ਹੈ। ਪ੍ਰਭਾਵਿਤ ਗੱਡੀਆਂ ਦੇ ਮਾਲਕਾਂ ਨੂੰ ਟੋਯੋਟਾ ਸੰਪਰਕ ਕਰੇਗਾ ਅਤੇ ਟ੍ਰਾਂਸਮਿਸ਼ਨ ਕੰਟਰੋਲ ਮਾਡਿਊਲ ਸਾੱਫਟਵੇਅਰ ਨੂੰ ਮੁਫਤ ਅਪਡੇਟ ਕਰੇਗਾ। ਉਦੋਂ ਤੱਕ, ਟੋਯੋਟਾ ਨੇ ਮਾਲਕਾਂ ਨੂੰ ਨਿਊਟਰਲ ਦੀ ਬਜਾਏ ਸ਼ਿਫਟ ਲੀਵਰਾਂ ਨਾਲ ਗੱਡੀ ਪਾਰਕ ਕਰਨ ਲਈ ਕਿਹਾ ਹੈ।

ਪ੍ਰਭਾਵਿਤ ਗੱਡੀਆਂ ਦੀ ਸੂਚੀ ਵਿੱਚ Toyota Model Landcruiser 300 (FJA300), Tundra (VXKH75) Variants, Landcruiser Wagon GR-S, Landcruiser Wagon GX, Landcruiser Wagon GXL, Landcruiser Wagon Sahara, Landcruiser Wagon Sahara ZX, Landcruiser Wagon VX, Tundra Limited ਸ਼ਾਮਲ ਹਨ। ਪ੍ਰਭਾਵਿਤ ਕਾਰਾਂ 2021 ਤੋਂ 2024 ਦੇ ਵਿਚਕਾਰ ਬਣਾਈਆਂ ਗਈਆਂ ਸਨ। ਪ੍ਰਭਾਵਿਤ ਕਾਰਾਂ ਦੀ ਪੂਰੀ ਸੂਚੀ ਇਸ ਵੈੱਬਸਾਈਟ ’ਤੇ ਮਿਲੇਗੀ : Recall List

Leave a Comment