ਮੈਲਬਰਨ: ਮਸ਼ਹੂਰ ਅਮਰੀਕੀ ਸਿੰਗਰ ਟੇਲਰ ਸਵਿਫਟ ਨੇ ਮੈਲਬਰਨ ’ਚ ਆਪਣੇ ਤਿੰਨ ਦਿਨਾਂ ਦੇ ਸੰਗੀਤ ਸਮਾਰੋਹ ’ਚ ਹਾਜ਼ਰ ਹੋਣ ਵਾਲੇ ਮੈਲਬਰਨ ਦੇ 2.88 ਲੱਖ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ, ਜਿੱਥੇ ਉਸ ਨੇ ਆਪਣੇ ‘ਈਰਾਸ’ ਟੂਰ ਦੇ ਹਿੱਸੇ ਵਜੋਂ ਪੇਸ਼ਕਾਰੀ ਦਿੱਤੀ। ਇਨ੍ਹਾਂ ਤਿੰਨ ਦਿਨਾਂ ’ਚ ਹਰ ਰਾਤ ਉਸ ਨੇ 96,000 ਪ੍ਰਸ਼ੰਸਕਾਂ ਦੀ ਭੀੜ ਦੇ ਸਾਹਮਣੇ ਪੇਸ਼ਕਾਰੀ ਦਿੱਤੀ ਜਿਸ ਨਾਲ ਕੁੱਲ 288,000 ਲੋਕਾਂ ਨੇ ਉਸ ਦੇ ਗੀਤ-ਸੰਗੀਤ ਦਾ ਆਨੰਦ ਮਾਣਿਆ, ਜੋ ਉਸ ਵੱਲੋਂ ਪੇਸ਼ ਕੀਤੇ ਗਏ ਸਭ ਤੋਂ ਵੱਡੇ ਸ਼ੋਅ ਹੋ ਨਿੱਬੜੇ। ਸਵਿਫਟ ਨੇ ‘ਐਕਸ’ ’ਤੇ ਪੋਸਟ ਕੀਤੀ ਇੱਕ ਕਲਿੱਪ ’ਚ ਕਿਹਾ, ‘‘ਕਿਸੇ ਦਾ ਏਨਾ ਭਾਰਾ ਸਵਾਗਤ ਕਰਨਾ ਬਹੁਤ ਚੰਗੀ ਗੱਲ ਹੈ।’’ ਸਵਿਫਟ ਨੇ ਆਪਣੇ ਟੂਰ ਦਾ ਓਪਨਿੰਗ ਐਕਟ ਕਰਨ ਲਈ ਆਪਣੀ ਦੋਸਤ ਸਬਰੀਨਾ ਕਾਰਪੇਂਟਰ ਦਾ ਵੀ ਧਨਵਾਦ ਕੀਤਾ, ਜੋ ਆਸਟ੍ਰੇਲੀਆ ਵਿੱਚ ਉਸ ਦਾ ਸਮਰਥਨ ਕਰ ਰਹੀ ਹੈ। ਸਵਿਫਟ ਇਸ ਪ੍ਰਾਪਤੀ ਤੋਂ ਬਹੁਤ ਖ਼ੁਸ਼ ਸੀ ਅਤੇ ਉਸ ਨੇ ਸ਼ੋਅ ਨੂੰ ਰੋਕ ਕੇ ਭੀੜ ਨਾਲ ਆਪਣਾ ਉਤਸ਼ਾਹ ਸਾਂਝਾ ਕੀਤਾ।
ਅਮਰੀਕੀ ਸਿੰਗਰ ਟੇਲਰ ਸਵਿਫਟ ਨੇ ਮੈਲਬਰਨ ‘ਚ ਪਾਈਆਂ ਧੁੰਮਾਂ, ਵੀਕਐਂਡ ‘ਤੇ 3 ਦਿਨਾਂ ‘ਚ 2 ਲੱਖ 88 ਹਜਾਰ ਲੋਕ ਸ਼ੋਅ ਵੇਖਣ ਪੁੱਜੇ
