ਮੈਲਬਰਨ: ਐਲਨ ਮਸਕ ਦੇ ਸਟਾਰਟਅੱਪ ਨਿਊਰਾਲਿੰਕ ਨੇ ਪਹਿਲੀ ਵਾਰ ਮਨੁੱਖੀ ਦਿਮਾਗ ‘ਚ ਚਿਪ ਲਗਾਈ ਹੈ। ਆਪਰੇਸ਼ਨ ਸਫਲ ਰਿਹਾ ਅਤੇ ਮਰੀਜ਼ ਸਿਹਤਯਾਬ ਹੋ ਰਿਹਾ ਹੈ। ਪਹਿਲਾ ਉਤਪਾਦ, ਜਿਸ ਨੂੰ ਟੈਲੀਪੈਥੀ ਕਿਹਾ ਜਾਂਦਾ ਹੈ, ਦੀ ਵਰਤੋਂ ਉਨ੍ਹਾਂ ਲੋਕਾਂ ਵੱਲੋਂ ਕੀਤੀ ਜਾਏਗੀ ਜਿਨ੍ਹਾਂ ਦੇ ਅੰਗ ਅਧਰੰਗ ਵਰਗੀਆਂ ਬਿਮਾਰੀਆਂ ਕਾਰਨ ਕੰਮ ਕਰਨਾ ਬੰਦ ਹੋ ਗਏ।
ਨਿਊਰਾਲਿੰਕ ਅੱਧੇ ਦਹਾਕੇ ਤੋਂ ਮਨੁੱਖੀ ਦਿਮਾਗ ਨੂੰ ਕੰਪਿਊਟਰ ਨਾਲ ਜੋੜਨ ਲਈ ਇੰਪਲਾਂਟ ਦੀ ਵਰਤੋਂ ਕਰਨ ‘ਤੇ ਕੰਮ ਕਰ ਰਿਹਾ ਹੈ। ਹਾਲਾਂਕਿ, ਕੰਪਨੀ ਨੂੰ 2022 ਵਿੱਚ ਨਿਊਰਾਲਿੰਕ ਦੇ ਇੱਕ ਪ੍ਰਯੋਗ ਦੌਰਾਨ ਇੱਕ ਬਾਂਦਰ ਦੀ ਮੌਤ ਤੋਂ ਬਾਅਦ ਜਾਂਚ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਫ਼ੈਡਰਲ ਜਾਂਚ ਸ਼ੁਰੂ ਹੋਈ। ਪਿਛਲੇ ਸਾਲ ਮਈ ਵਿੱਚ, ਨਿਊਰਾਲਿੰਕ ਨੂੰ ਮਨੁੱਖੀ ਕਲੀਨਿਕੀ ਪਰਖਾਂ ਲਈ FDA ਦੀ ਮਨਜ਼ੂਰੀ ਮਿਲੀ ਅਤੇ ਸਰਵਾਈਕਲ ਰੀੜ੍ਹ ਦੀ ਹੱਡੀ ਦੀ ਸੱਟ ਜਾਂ ASL ਕਾਰਨ ਕੁਆਡਰੀਪਲੇਜੀਆ (ਅਧਰੰਗ ਦੀ ਇੱਕ ਕਿਸਮ) ਵਾਲੇ ਮਰੀਜ਼ਾਂ ਦੀ ਭਰਤੀ ਸ਼ੁਰੂ ਕੀਤੀ।
ਟਰਾਇਲ ਅਧੀਨ ਮਰੀਜ਼ਾਂ ਦੇ ਦਿਮਾਗ ਦੇ ਉਸ ਹਿੱਸੇ ਵਿੱਚ ਸਰਜਰੀ ਨਾਲ ਇੱਕ ਚਿਪ ਰੱਖੀ ਜਾਵੇਗੀ ਜੋ ਮਾਸਪੇਸ਼ੀਆਂ ਨੂੰ ਹਿਲਾਉਣ ਦੇ ਇਰਾਦੇ ਨੂੰ ਕੰਟਰੋਲ ਕਰੇਗੀ ਹੈ। ਚਿਪ ਦਿਮਾਗ ਦੇ ਸੰਕੇਤਾਂ ਨੂੰ ਰਿਕਾਰਡ ਕਰੇਗੀ ਅਤੇ ਇੱਕ ਐਪ ਨੂੰ ਭੇਜੇਗੀ, ਜਿਸ ਦਾ ਸ਼ੁਰੂਆਤੀ ਟੀਚਾ ਲੋਕਾਂ ਨੂੰ ਸਿਰਫ਼ ਸੋਚਣ ਨਾਲ ਕੰਪਿਊਟਰ ਕਰਸਰ ਜਾਂ ਕੀਬੋਰਡ ਨੂੰ ਕੰਟਰੋਲ ਕਰਨ ਦੀ ਇਜਾਜ਼ਤ ਦੇਣਾ ਹੈ।