ਮੈਲਬਰਨ: ਪੂਰੀ ਦੁਨੀਆ ਵਾਂਗ ਆਸਟ੍ਰੇਲੀਆ ’ਚ ਵੀ ਪਿਛਲਾ ਸਾਲ ਗਰਮ ਰਿਹਾ। ਪਿਛਲੇ ਸਾਲ ਦੇਸ਼ ’ਚ ਔਸਤ ਤਾਪਮਾਨ 1 ਡਿਗਰੀ ਵੱਧ ਦਰਜ ਕੀਤਾ ਗਿਆ ਜਿਸ ਨਾਲ 2023 ਹੁਣ ਤਕ ਦੇ ਰਿਕਾਰਡਾਂ ’ਚ ਅੱਠਵਾਂ ਸਭ ਤੋਂ ਗਰਮ ਵਰ੍ਹਾ ਬਣ ਗਿਆ ਹੈ। ਸਾਰੇ ਸਟੇਟਸ ਅਤੇ ਟੈਰੀਟੋਰੀਜ਼ ’ਚ ਵੀ ਵੱਧ ਤੋਂ ਵੱਧ ਅਤੇ ਘੱਟ ਤੋਂ ਵੱਧ ਤਾਪਮਾਨ ਔਸਤ ਤੋਂ ਵੱਧ ਦਰਜ ਕੀਤੇ ਗਏ। ਇਸ ਦੇ ਨਤੀਜੇ ਵੱਜੋਂ ਦੇਸ਼ ’ਚ ਕਈ ਥਾਵਾਂ ’ਤੇ ਹੜ੍ਹ ਅਤੇ ਤੂਫ਼ਾਨ ਵੇਖੇ ਗਏ।
ਮੌਸਮ ਵਿਭਾਗ ਨੇ ਕਿਹਾ ਹੈ ਕਿ ਪਿਛਲੇ ਸਾਲ ਔਸਤ ਮੀਂਹ ਵੀ 1961 ਤੋਂ 1900 ਤਕ ਦੇ ਔਸਤ ਤੋਂ 1.7 ਡਿਗਰੀ ਵੱਧ, 474.02 ਮਿਲੀਮੀਟਰ ਦਰਜ ਕੀਤਾ ਗਿਆ ਹੈ। ਅਗਸਤ ਤੋਂ ਅਕਤੂਬਰ ਦੀ ਮਿਆਦ 1900 ਤੋਂ ਬਾਅਦ ਆਸਟ੍ਰੇਲੀਆ ਦੀ ਸਭ ਤੋਂ ਖੁਸ਼ਕ ਤਿੰਨ ਮਹੀਨਿਆਂ ਦੀ ਮਿਆਦ ਸੀ, ਜਿਸ ਦੌਰਾਨ ਪਾਣੀ ਦੇ ਭੰਡਾਰਾਂ ਵਿੱਚ ਗਿਰਾਵਟ ਆਈ ਸੀ, ਜਿਸ ਵਿੱਚ ਮੁਰੇ-ਡਾਰਲਿੰਗ ਬੇਸਿਨ ਵੀ ਸ਼ਾਮਲ ਸੀ।