ਮੈਲਬਰਨ: ਵਿਕਟੋਰੀਆ ਦੇ ਇਕ ਪ੍ਰਮੁੱਖ ਫ੍ਰੀਵੇਅ ’ਤੇ 30 ਗੱਡੀਆਂ ਦੀ ਟੱਕਰ ਤੋਂ ਬਾਅਦ ਦੋ ਵਿਅਕਤੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ।
ਇਹ ਸਭ ਸੋਮਵਾਰ ਸ਼ਾਮ 4 ਵਜੇ ਦੇ ਕਰੀਬ ਮਿਰਨੀਓਂਗ ਨੇੜੇ ਪੱਛਮੀ ਫ੍ਰੀਵੇਅ ਦੇ ਨੇੜੇ ਵਾਪਰਿਆ। ਦੋ ਵਿਅਕਤੀਆਂ ਦੀ ਹਾਲਤ ਰਾਇਲ ਮੈਲਬੌਰਨ ਹਸਪਤਾਲ ਵਿਚ ਗੰਭੀਰ ਹੈ ਜਦਕਿ 19 ਹੋਰਾਂ ਨੂੰ ਸਥਿਰ ਹਾਲਤ ਵਿਚ ਪੂਰੇ ਸਟੇਟ ਦੇ ਕਈ ਹਸਪਤਾਲਾਂ ਵਿਚ ਲਿਜਾਇਆ ਗਿਆ ਹੈ।
ਇਸ ਘਟਨਾ ਲਈ ਇਲਾਕੇ ਵਿੱਚ ਸੰਘਣੀ ਧੁੰਦ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਕਈ ਘੰਟੇ ਬੰਦ ਰਹਿਣ ਮਗਰੋਂ ਗੱਡੀਆਂ ਨੂੰ ਸੜਕ ਤੋਂ ਹਟਾਉਣ ਇਸ ਤੋਂ ਬਾਅਦ ਫ੍ਰੀਵੇਅ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ।