RBA ਦੇ ਫੈਸਲੇ ਤੋਂ ਬਾਅਦ ਇਸ ਬੈਂਕ ਨੇ ਵਧਾਈਆਂ ਸਭ ਤੋਂ ਪਹਿਲਾਂ ਵਿਆਜ ਦਰਾਂ, ਜਾਣੋ ਕਿੰਨਾ ਮਹਿੰਗਾ ਹੋਵੇਗਾ ਕਰਜ਼

ਮੈਲਬਰਨ: ਰਿਜ਼ਰਵ ਬੈਂਕ (RBA) ਵੱਲੋਂ ਵਿਆਜ ਦਰਾਂ ’ਚ ਵਾਧੇ ਤੋਂ ਬਾਅਦ NAB ਆਸਟ੍ਰੇਲੀਆ ਦੇ ਚਾਰ ਪ੍ਰਮੁੱਖ ਬੈਂਕਾਂ ’ਚੋਂ ਪਹਿਲਾ ਅਜਿਹਾ ਬੈਂਕ ਬਣ ਗਿਆ ਹੈ ਜਿਸ ਨੇ ਵਿਆਜ ਦਰਾਂ ’ਚ ਵਾਧੇ ਦਾ ਐਲਾਨ ਕਰ ਦਿੱਤਾ ਹੈ। RBA ਨੇ ਕਲ ਅਧਿਕਾਰਤ ਨਕਦੀ ਦਰ ਨੂੰ ਵਧਾ ਕੇ 4.35 ਪ੍ਰਤੀਸ਼ਤ ਕਰ ਦਿੱਤਾ ਸੀ ਜੋ ਕਿ 13 ਮਹੀਨਿਆਂ ਵਿੱਚ 13ਵਾਂ ਵਾਧਾ ਹੈ।

ਬੈਂਕਾਂ ਨੇ ਆਪਣੇ ਕਰਜ਼ਦਾਰਾਂ ’ਤੇ ਇਹ ਨਵਾਂ ਬੋਝ ਲੱਦਣ ’ਚ ਬਿਲਕੁਲ ਦੇਰੀ ਨਹੀਂ ਕੀਤੀ ਹੈ, ਅਤੇ NAB ਨੇ ਅੱਜ ਐਲਾਨ ਕੀਤਾ ਹੈ ਕਿ ਉਸ ਦੇ ਮੌਰਗਿਜ ਧਾਰਕਾਂ ਲਈ ਵੇਰੀਏਬਲ ਲੋਨ ਦੀ ਦਰ 17 ਨਵੰਬਰ ਤੋਂ ਲਾਗੂ ਹੋਵੇਗੀ। ਇਸ ਨੇ ਆਪਣੇ ਰਿਵਾਰਡ ਸੇਵਰ ਖਾਤਿਆਂ ’ਤੇ ਵੀ ਬੋਨਸ ਵਿਆਜ ਦਰ ਨੂੰ ਵਧਾ ਦਿੱਤਾ ਗਿਆ ਹੈ, ਜੋ ਕਿ 5 ਫੀਸਦ ਹੋ ਗਈ ਹੈ। ਇਹ ਤਬਦੀਲੀ 17 ਨਵੰਬਰ ਤੋਂ ਵੀ ਲਾਗੂ ਹੋ ਜਾਏਗੀ।

ਬਾਕੀ ਵੱਡੇ ਬੈਂਕਾਂ ਨੂੰ ਅਜੇ ਵਾਧੇ ’ਤੇ ਵਿਆਜ ਦਰਾਂ ਬਾਰੇ ਐਲਾਨ ਕਰਨਾ ਬਾਕੀ ਹੈ, ਪਰ ਆਉਣ ਵਾਲੇ ਦਿਨਾਂ ਵਿਚ ਅਜਿਹਾ ਕਰਨ ਦੀ ਉਮੀਦ ਕੀਤੀ ਜਾਂਦੀ ਹੈ। ਇਸ ਵਾਧੇ ਮਗਰੋਂ ਔਸਤਨ ਆਸਟ੍ਰੇਲੀਆਈ ਕਰਜ਼ਦਾਰ ਨੂੰ 500,000 ਦੇ ਕਰਜ਼ ’ਤੇ ਹਰ ਮਹੀਨੇ 76 ਡਾਲਰ ਵੱਧ ਦੇਣੇ ਪੈਣਗੇ। ਪਿਛਲੇ ਸਾਲ ਮਈ ਮਹੀਨੇ ਤੋਂ ਵਿਆਜ ਦਰਾਂ ਵਧਣ ਦੀ ਸ਼ੁਰੂਆਤ ਤੋਂ ਬਾਅਦ ਜੇ ਗਿਣੀਏ ਤਾਂ ਹੁਣ ਤਕ ਕਰਜ਼ 1210 ਡਾਲਰ ਵੱਧ ਹੋ ਗਏ ਹਨ।

Leave a Comment