ਨਿਊ ਵੈਸਟਰਨ ਸਿਡਨੀ ਏਅਰਪੋਰਟ (Western Sydney Airport) ਉਡਾਏਗਾ ਕਈਆਂ ਦੀ ਨੀਂਦ – ਜਾਣੋ, ਕਿੱਥੇ-ਕਿੱਥੇ ਵਧੇਗਾ ਸ਼ੋਰ, ਕਿਵੇਂ ਉਠਾਈਏ ਅਵਾਜ਼ ?

ਮੈਲਬਰਨ : ਨਿਊ ਵੈਸਟਰਨ ਸਿਡਨੀ ਏਅਰਪੋਰਟ (Western Sydney Airport) ਤੋਂ ਉਡਣ ਅਤੇ ਉਤਰਨ ਵਾਲੇ ਜਹਾਜ਼ ਕਈ ਘਰਾਂ ਦੀ ਨੀਂਦ ਉਡਾ ਦੇਣਗੇ। ਹਾਲਾਂਕਿ ਫ਼ੈਡਰਲ ਸਰਕਾਰ ਨੇ ਕਈ ਘਰਾਂ ਵਾਸਤੇ ਮੁਫ਼ਤ ਇਨਸੂਲੇਸ਼ਨ ਦਾ ਪ੍ਰਬੰਧ ਕੀਤਾ ਹੈ ਤਾਂ ਜੋ ਸ਼ੋਰ ਨੂੰ ਘੱਟ ਕੀਤਾ ਜਾ ਸਕੇ। ਇਸ ਬਾਬਤ ਸੰਭਾਵੀ ਤੌਰ `ਤੇ ਪੀੜਿਤ ਲੋਕ 31 ਜਨਵਰੀ ਤੱਕ ਆਪਣੀ ਅਵਾਜ਼ ਉਠਾ ਸਕਦੇ ਹਨ।

ਫ਼ੈਡਰਲ ਸਰਕਾਰ ਵੱਲੋਂ ਜਾਰੀ ‘ਇਨਵਾਇਰਮੈਂਟਲ ਇੰਪੈਕਟ ਸਟੇਟਮੈਂਟ’ ਅਨੁਸਾਰ ਨਵੇਂ ਏਅਰਪੋਰਟ ਦੇ ਚਾਲੂ ਹੋਣ ਨਾਲ ਪਹਿਲਾਂ ਫਲਾਈਟ ਰੂਟ ਬਦਲ ਜਾਣਗੇ। ਜਿਸ ਨਾਲ ਲਿਊਸਿ਼ਮ, ਬੁਰਵੁੱਡ, ਪੈਰਾਮੱਟਾ ਵੱਲ ਹੋਮਬੁਸ਼ ਵੈਸਟ, ਕੈਨੇਡਾ ਬੇਅ, ਲਿਬਰਟੀ ਗਰੋਵ, ਉਟਲੈਂਡ, ਬੌਲਖਮ ਹਿੱਲਜ, ਕਲੇਮਟਨ ਪਾਰਕ, ਬੇਲਮੋਰ ਅਤੇ ਸਟਰੈਥਫ਼ੀਲਡ ਸਾਊਥ ਇਲਾਕੇ ਪ੍ਰਭਾਵਿਤ ਹੋਣਗੇ। ਜਿਸ ਨਾਲ ਅਜਿਹੇ ਖੇਤਰਾਂ `ਚ ਰਹਿਣ ਵਾਲੇ ਲੋਕਾਂ ਦੇ ਘਰਾਂ `ਚ ਜਹਾਜ਼ਾਂ ਦੇ ਚੜ੍ਹਨ-ਉਤਰਨ ਨਾਲ ਸ਼ੋਰ ਵਧੇਗਾ।
ਇਸ ਬਾਬਤ ਆਪਣਾ ਪੱਖ ਰੱਖਣ ਲਈ ਲੋਕਾਂ ਨੂੰ 31 ਜਨਵਰੀ ਤੱਕ ਦਾ ਸਮਾਂ ਦਿੱਤਾ ਗਿਆ ਹੈ। ਜਿਸਨੂੰ ਇਸ ਵੈੱਬਸਾਈਟ wsiflightpaths.gov.au ਰਾਹੀਂ ਜਮ੍ਹਾਂ ਕਰਵਾਇਆ ਜਾ ਸਕੇਗਾ।

Leave a Comment