ਆਸਟ੍ਰੇਲੀਆ ਵਾਲੇ ਚਖਣਗੇ ਨਵੀਂ ਕਿਸਮ ਦੇ ਅੰਬਾਂ ਦਾ ਸਵਾਦ, ਜਾਣੋ ਅੰਬਾਂ ਦੇ ਮੌਸਮ ’ਚ ਕਿੰਝ ਚੁਣੀਏ ਬਿਹਤਰੀਨ ਅੰਬ

ਮੈਲਬਰਨ: ਗਰਮੀਆਂ ਦੀ ਸ਼ੁਰੂਆਤ ਦੇ ਨਾਲ ਹੀ ਬਾਜ਼ਾਰਾਂ ’ਚ ਅੰਬਾਂ ਦੀ ਆਮਦ ਵੀ ਸ਼ੁਰੂ ਹੋ ਗਈ ਹੈ। ਬਾਜ਼ਾਰ ’ਚ ਇਸ ਵਾਰ ਇੱਕ ਨਵੀਂ ਕਿਸਮ ਦੇ ਅੰਬ ਆ ਰਹੇ ਹਨ ਜਿਸ ਦੀ ਗੁਠਲੀ ਬਹੁਤ ਪਤਲੀ ਹੁੰਦੀ ਹੈ।

ਪਹਿਲਾਂ ਬਹੁਤ ਸਾਰੇ ਆਸਟ੍ਰੇਲੀਅਨ ਲੋਕਾਂ ਨੂੰ ਅੰਬ ਨੂੰ ਕੱਟਣ ’ਤੇ ਇਹ ਨਿਰਾਸ਼ਾ ਹੁੰਦੀ ਸੀ ਕਿ ਉਸ ‘ਚ ਗੁੱਦਾ ਘੱਟ ਅਤੇ ਗੁਠਲੀ ਜ਼ਿਆਦਾ ਹੈ। ਪਰ ਹੁਣ ਵੂਲਵਰਥਸ ਨੇ ਐਲਾਨ ਕੀਤਾ ਹੈ ਕਿ ਉਹ ਹੁਣ ‘ਮਹਾ ਬਲਿਸ’ ਕਿਸਮ ਦੇ ਅੰਬ ਵੇਚੇਗੀ ਜਿਸ ’ਚ ਗੁਠਲੀ ਬਹੁਤ ਛੋਟੀ ਹੁੰਦੀ ਹੈ। ਇਸ ਘੱਟ ਜਾਣੀ ਜਾਣ ਵਾਲੀ ਕਿਸਮ ’ਚ ਪਤਲੀ ਅਤੇ ਛੋਟੀ ਗੁਠਲੀ ਹੁੰਦੀ ਹੈ, ਜਿਸਦਾ ਮਤਲਬ ਹੈ ਕਿ ਗਾਹਕ ਆਪਣੇ ਖ਼ਰਚ ਕੀਤੇ ਪੈਸੇ ਲਈ ਅੰਬ ਦਾ ਵੱਧ ਸੁਆਦ ਲੈ ਸਕਣਗੇ। ਵੂਲਵਰਥ ਮਹਾ ਬਲਿਸ ਨੂੰ ਸਟਾਕ ਕਰਨ ਲਈ ਇੱਕੋ ਇੱਕ ਪ੍ਰਮੁੱਖ ਸੁਪਰਮਾਰਕੀਟ ਹੈ, ਅਤੇ ਇਹ NSW, SA ਅਤੇ ਵਿਕਟੋਰੀਆ ਵਿੱਚ ਸਾਰੇ ਸਟੋਰਾਂ ਵਿੱਚ ਅਤੇ ਕੁਈਨਜ਼ਲੈਂਡ ਵਿੱਚ ਜ਼ਿਆਦਾਤਰ ਸਥਾਨਾਂ ਵਿੱਚ ਉਪਲਬਧ ਹੈ।

ਵਧੀਆ ਅੰਬ ਦੀ ਚੋਣ ਕਿਵੇਂ ਕਰੀਏ?
ਸੁਆਦਲੇ ਅੰਬ ਖ਼ਰੀਦਣ ਲਈ ਇਸ ਦੇ ਰੰਗ ’ਤੇ ਧਿਆਨ ਨਾ ਦਿਓ। ਕੁਝ ਅੰਬ – ਜਿਵੇਂ ਕਿ ਬਰੂਕਸ ਕਿਸਮ – ਪੱਕੇ ਹੋਏ ਹੋਣ ’ਤੇ ਵੀ ਹਰੇ ਰਹਿੰਦੇ ਹਨ। ਅੰਬ ਦੇ ਪੱਕੇ ਹੋਣ ਦੀ ਜਾਂਚ ਕਰਨ ਲਈ ਇਸ ਨੂੰ ਦਬਾਅ ਕੇ ਅਤੇ ਸੁੰਘ ਕੇ ਪਤਾ ਕਰੋ। ਪੱਕੇ ਹੋਏ ਅੰਬ ਵੱਧ ਮਹਿਕਦੇ ਹਨ। ਝੁਰੜੀਆਂ ਵਾਲੇ ਜਾਂ ਸੁੰਗੜੇ ਹੋਏ ਅੰਬ ਜ਼ਿਆਦਾ ਪੱਕੇ ਹੋ ਸਕਦੇ ਹਨ। ਅੰਬਾਂ ‘ਤੇ ਚਟਾਕ, ਦਾਗ ਜਾਂ ਖੁਰਚਿਆਂ ਤੋਂ ਨਾ ਡਰੋ – ਇਹ ਵੀ ਅੰਦਰੋਂ ਖੰਡ ਵਾਂਗ ਮਿੱਠੇ ਹਨ!

Leave a Comment